FacebookTwitterg+Mail

75 ਸਾਲ ਦੀ ਉਮਰ 'ਚ 'Bond Girl' ਮਾਲੀ ਪੀਟਰਸ ਦਾ ਹੋਇਆ ਦਿਹਾਂਤ

former bond girl molly peters dies at 75
01 June, 2017 05:00:25 PM

ਨਵੀਂ ਦਿੱਲੀ— ਹਾਲੀਵੁੱਡ ਦੀ ਵੇਟਰੇਨ ਅਭਿਨੇਤਰੀ ਮਾਲੀ ਪੀਟਰਸ ਦਾ 75 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਮਾਲੀ ਜੇਮਸ ਬੌਂਡ ਸੀਰੀਜ਼ ਦੀ ਫਿਲਮ 'ਥੰਡਰਬਾਲ' 'ਚ ਉਨ੍ਹਾਂ ਨੇ ਬੌਂਡ ਗਰਲ ਜਾ ਕਿਰਦਾਰ ਪਲੇਅ ਕੀਤਾ ਸੀ। ਅਭਿਨੇਤਰੀ ਮਾਲੀ ਪੀਟਰਸ ਦੀ ਮੌਤ ਦੀ ਖਬਰ ਜੇਮਸ ਬੌਂਡ ਦੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਅਨਾਊਂਸ ਕੀਤੀ। ਉਨ੍ਹਾਂ ਦੀ ਮੌਤ ਕਿਵੇ ਹੋਈ ਇਸ ਬਾਰੇ ਕੋਈ ਖਬਰ ਨਹੀਂ ਹੈ।


ਇੰਗਲੈਂਡ 'ਚ ਪੈਦਾ ਹੋਈ ਮਾਲੀ ਪੀਟਰਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਸਾਲ 1965 'ਚ ਆਈ ਫਿਲਮ ਜੇਮਸ ਬੌਂਡ ਦੀ ਫਿਲਮ 'ਥੰਡਰਬਾਲ' 'ਚ ਉਨ੍ਹਾਂ ਨੇ ਇੱਕ ਨਰਸ ਦਾ ਕਿਰਦਾਰ ਨਿਭਾਇਆ ਸੀ, ਜੋ ਜੰਮਸ ਬੌਂਡ ਦਾ ਖਿਆਲ ਰੱਖਦੀ ਸੀ। ਇਹ ਫਿਲਮ ਆਪਣੇ ਜ਼ਮਾਨੇ ਦੀ ਹਿੱਟ ਫਿਲਮ ਸੀ। ਦੱਸ ਦਈਏ ਕਿ ਕੁਝ ਦਿਨ ਪਹਿਲਾ ਬੌਂਡ ਸੀਰੀਜ਼ ਦੀਆਂ ਫਿਲਮਾਂ 'ਚ ਜੇਮਸ ਬੌਂਡ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਮੂਰ ਦਾ ਕੈਂਸਰ ਦੀ ਬਿਮਾਰੀ ਨਾਲ ਦਿਹਾਂਤ ਹੋ ਗਿਆ ਸੀ। ਸਰ ਰਾਜਰ ਮੂਰ 89 ਸਾਲ ਦੇ ਸਨ। ਉਹ 7 ਵਾਰ ਜੇਮਸ ਬੌਂਡ ਦਾ ਕਿਰਦਾਰ ਨਿਭਾਅ ਚੁੱਕੇ ਸਨ।


Tags: hollywood celebritiesBond girl Molly PetersJames Bond Thunderball ਮਾਲੀ ਪੀਟਰਸਬੌਂਡ ਸੀਰੀਜ਼