FacebookTwitterg+Mail

'ਫੋਰ ਮੋਰ ਸ਼ਾਟਸ ਪਲੀਜ਼' ਦਾ ਟੀਜ਼ਰ ਹੋਇਆ ਰਿਲੀਜ਼

four more shots please
05 January, 2019 03:39:34 PM

ਮੁੰਬਈ(ਬਿਊਰੋ)— ਐਮਾਜ਼ੋਨ ਪ੍ਰਾਈਮ ਵੀਡੀਓ ਓਰੀਜੀਨਲ ਨੇ ਆਪਣੀ ਅਗਲੀ ਮੂਲ ਸੀਰੀਜ਼ 'ਫੋਰ ਮੋਰ ਸ਼ਾਟਸ ਪਲੀਜ਼' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਟੀਜ਼ਰ 'ਚ ਸਾਨੂੰ ਇਕ ਖੂਬਸੂਰਤ ਦੋਸਤੀ ਨਾਲ ਬੱਝੀਆਂ ਚਾਰ ਮਹਿਲਾਵਾਂ ਦੀ ਜ਼ਿੰਦਗੀ ਦੀ ਝਲਕ ਦਿਖਾਈ ਦਿੰਦੀ ਹੈ। 'ਫੋਰ ਮੋਰ ਸ਼ਾਟਸ ਪਲੀਜ਼' 'ਚ ਉਨ੍ਹਾਂ ਦੀ ਜ਼ਿੰਦਗੀ 'ਚ ਮੌਜੂਦ ਮਰਦਾਂ ਨਾਲ ਉਨ੍ਹਾਂ ਦੇ ਭਾਵਨਾਤਮਕ ਉਤਾਅ-ਚੜਾਅ ਅਤੇ ਉਨ੍ਹਾਂ ਦੀ ਵਿਅਕਤੀਗਤ ਲੜਾਈਆਂ ਨਾਲ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਕਹਾਣੀ ਦਿਖਾਈ ਜਾਵੇਗੀ। ਦੇਵਿਕਾ ਭਗਤ ਦੁਆਰਾ ਲਿਖੀ,  'ਫੋਰ ਮੋਰ ਸ਼ਾਟਸ ਪਲੀਜ਼' ਚਾਰ ਬਹੁਤ ਵੱਖ-ਵੱਖ ਮਹਿਲਾਵਾਂ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੋਏ ਨਜ਼ਰ ਆਵੇਗੀ।
ਜਿੱਥੇ ਹਰ ਇਕ ਮਹਿਲਾ ਆਪਣੀ ਖੁਦ ਦੀ ਵਿਅਕਤੀਗਤ ਲੜਾਈ ਲੜਦੀ ਹੋਈ ਜ਼ਿੰਦਗੀ ਨੂੰ ਸੰਭਾਲਦੇ ਹੋਏ ਨਜ਼ਰ ਆਵੇਗੀ। ਮੁੰਬਈ ਦੇ ਦੱਖਣੀ ਸਿਰੇ 'ਤੇ ਆਧਾਰਿਤ, ਇਕ ਅਜਿਹਾ ਸ਼ਹਿਰ ਜੋ ਕਦੇ ਸੋਂਦਾ ਨਹੀਂ ਹੈ, ਇਹ ਚਾਰ ਦੋਸਤ ਹਰ ਦੂਜੇ ਦਿਨ ਇਕ-ਦੂਜੇ ਨਾਲ ਗੱਲ ਕਰਨ ਲਈ ਆਪਣੇ ਪਸੰਦੀਦਾ ਗੈਰੇਜ ਵਾਰ 'ਟਰੱਕ' ਵਿਚ ਮੁਲਾਕਾਤ ਕਰਦੀਆਂ ਹਨ ਅਤੇ ਸ਼ਰਾਬ ਦਾ ਨਸ਼ਾ ਵੀ ਕਰਦੀਆਂ ਹਨ। 'ਫੋਰ ਮੋਰ ਸ਼ਾਟਸ ਪਲੀਜ਼' ਇਕ ਸ਼ਹਿਰੀ ਅਤੇ ਜ਼ਿੰਦਗੀ ਦੀ ਕੌੜੀ ਸਚਾਈ ਬਾਰੇ ਹੈ। ਇਸ ਪ੍ਰਾਈਮ ਓਰੀਜੀਨਲ ਸੀਰੀਜ਼ 'ਚ ਸਾਇਨੀ ਗੁਪਤ, ਕ੍ਰਿਤੀ ਕੁਲਹਾਰੀ, ਬਾਣੀ ਜੇ ਅਤੇ ਮਾਨਵੀ ਗਗਰੂ ਇਨ੍ਹਾਂ ਚਾਰ ਮੁੱਖ ਮਹਿਲਾਵਾਂ ਤੋਂ ਇਲਾਵਾ ਪ੍ਰਤੀਕ ਬੱਬਰ, ਨੀਲ, ਲਿਸਾ ਰੇ, ਸਪਨਾ ਪੱਬੀ, ਅਮ੍ਰਿਤਾ ਪੂਰੀ ਅਤੇ ਮਿਲਿੰਦ ਸੋਮਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 'ਫੋਰ ਮੋਰ ਸ਼ਾਟਸ ਪਲੀਜ਼' ਸ਼ੋਅ 25 ਜਨਵਰੀ 2019 ਤੋਂ ਪ੍ਰਾਈਮ ਵੀਡੀਓ 'ਤੇ ਉਪਲੱਬਧ ਹੋਵੇਗਾ।


Tags: Four More Shots PleaseSayani Gupta Kirti Kulhari Bani J Maanvi Gagroo Pratiek Babbar Neil Bhoopalam Lisa Ray Milind Soman

About The Author

manju bala

manju bala is content editor at Punjab Kesari