FacebookTwitterg+Mail

'ਫੋਰ ਮੋਰ ਸ਼ਾਟਸ ਪਲੀਜ਼' 'ਚ ਕ੍ਰਿਤੀ ਕੁਲਹਾਰੀ ਦੇ ਪਤੀ ਨਾਲ ਰੋਮਾਂਸ ਕਰੇਗੀ ਇਹ ਅਦਾਕਾਰਾ

four more shots please
15 January, 2019 03:48:17 PM

ਨਵੀਂ ਦਿੱਲੀ (ਬਿਊਰੋ) — ਪ੍ਰਾਈਮ ਓਰੀਜ਼ੀਨਲ ਸੀਰੀਜ਼ 'ਫੋਰ ਮੋਰ ਸ਼ਾਟਸ ਪਲੀਜ਼' ਆਪਣੀ ਘੋਸ਼ਣਾ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਸੀਰੀਜ਼ ਤੋਂ ਰਿਲੀਜ਼ ਹੋਏ ਹੁਣ ਤੱਕ ਦੇ ਕੰਟੈਂਟ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਦਰਸ਼ਕ ਹੁਣ ਸੀਰੀਜ਼ ਦੀ ਰਿਲੀਜ਼ਿੰਗ ਦਾ ਇੰਤਜ਼ਾਰ ਕਰ ਰਹੇ ਹਨ। 'ਫੋਰ ਮੋਰ ਸ਼ਾਟਸ ਪਲੀਜ਼' 'ਚ ਕ੍ਰਿਤੀ ਕੁਲਹਾਰੀ ਨਾਲ ਉਸ ਦੇ ਅਸਲ ਜ਼ਿੰਦਗੀ 'ਚ ਪਤੀ ਸਾਹਿਲ ਸਹਿਗਲ ਵੀ ਨਜ਼ਰ ਆਉਣਗੇ ਪਰ ਸਾਹਿਲ ਆਪਣੀ ਪਤਨੀ ਛੱਡ ਅਦਾਕਾਰਾ ਸਾਇਨੀ ਗੁਪਤਾ ਨਾਲ ਹੌਟ ਅੰਦਾਜ਼ 'ਚ ਨਜ਼ਰ ਆਉਣਗੇ। ਪ੍ਰਾਈਮ ਓਰੀਜ਼ੀਨਲ ਦੀ 'ਫੋਰ ਮੋਰ ਸ਼ਾਟਸ ਪਲੀਜ਼' ਇਕ ਬੋਲਡ ਸੀਰੀਜ਼ ਹੈ, ਜਿਸ 'ਚ ਸਾਹਿਲ ਸਹਿਗਲ ਤੇ ਸਾਇਨੀ ਗੁਪਤਾ 'ਚ ਇੰਟੀਮੇਟ ਸੀਨ ਦੇਖਣ ਨੂੰ ਮਿਲਣਗੇ।
 
'ਫੋਰ ਮੋਰ ਸ਼ਾਟਸ ਪਲੀਜ਼' ਇਕ ਸ਼ਹਿਰੀ ਅਤੇ ਜ਼ਿੰਦਗੀ ਦੀ ਕੌੜੀ ਸਚਾਈ ਬਾਰੇ ਹੈ। ਇਸ ਪ੍ਰਾਈਮ ਓਰੀਜੀਨਲ ਸੀਰੀਜ਼ 'ਚ ਸਾਇਨੀ ਗੁਪਤ, ਕ੍ਰਿਤੀ ਕੁਲਹਾਰੀ, ਬਾਣੀ ਜੇ ਅਤੇ ਮਾਨਵੀ ਗਗਰੂ ਇਨ੍ਹਾਂ ਚਾਰ ਮੁੱਖ ਮਹਿਲਾਵਾਂ ਤੋਂ ਇਲਾਵਾ ਪ੍ਰਤੀਕ ਬੱਬਰ, ਨੀਲ, ਲਿਸਾ ਰੇ, ਸਪਨਾ ਪੱਬੀ, ਅਮ੍ਰਿਤਾ ਪੂਰੀ ਅਤੇ ਮਿਲਿੰਦ ਸੋਮਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 'ਫੋਰ ਮੋਰ ਸ਼ਾਟਸ ਪਲੀਜ਼' ਸ਼ੋਅ 25 ਜਨਵਰੀ 2019 ਤੋਂ ਪ੍ਰਾਈਮ ਵੀਡੀਓ 'ਤੇ ਉਪਲੱਬਧ ਹੋਵੇਗਾ। 

ਦੱਸ ਦਈਏ ਕਿ 'ਫੋਰ ਮੋਰ ਸ਼ਾਟਸ ਪਲੀਜ਼' 'ਚ ਦੇਵਿਕਾ ਭਗਤ ਦੁਆਰਾ ਲਿਖਿਤ, ਇਸ਼ਿਤਾ ਮੋਇਤਰਾ ਦੇ ਡਾਇਲਾਗ ਨਾਲ, 'ਫੋਰ ਮੋਰ ਸ਼ਾਟਸ ਪਲੀਜ਼' ਚਾਰ ਵੱਖ-ਵੱਖ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਜਿਥੇ ਹਰ ਮਹਿਲਾ ਆਪਣੇ ਨਿੱਜੀ ਵਿਅਕਤੀਗਤ ਨਾਲ ਲੜਾਈ ਲੜਦੇ ਹੋਏ ਜੀਵਨ ਨੂੰ ਸੰਭਾਲਦੀਆਂ ਨਜ਼ਰ ਆਉਣਗੀਆਂ। ਮੁੰਬਈ ਦੇ ਦੱਖਣੀ ਹਿੱਸੇ 'ਤੇ ਆਧਾਰਿਤ, ਇਕ ਅਜਿਹਾ ਸ਼ਹਿਰ, ਜੋ ਕਦੇ ਨਹੀਂ ਸੌਂਦਾ। ਇਹ 4 ਦੋਸਤ ਹਰ ਦੂਜੇ ਦਿਨ ਇਕ-ਦੂਜੇ ਨਾਲ ਗੱਲ ਕਰਨ ਲਈ ਆਪਣੇ ਪਸੰਦੀਦਾ ਗੈਰੇਜ ਬਾਰ 'ਟ੍ਰਕ' 'ਚ ਮੁਲਾਕਾਤ ਕਰਦੇ ਹਨ ਤੇ ਸ਼ਰਾਬ ਦਾ ਨਸ਼ਾ ਵੀ ਕਰਦੇ ਹਨ। 'ਫੋਰ ਮੋਰ ਸ਼ਾਟਸ ਪਲੀਜ਼' ਇਕ ਸ਼ਹਿਰੀ ਤੇ ਜੀਵਨ ਦੀ ਸੱਚੀ ਸਚਾਈ ਬਾਰੇ ਹੈ, ਜਿਥੇ ਉਹ ਪਾਰੰਪਰਿਕ ਤੇ ਮਾਡਰਨ ਸੋਚ 'ਚ ਫਸੇ ਦੇਸ਼ 'ਚ ਰਹਿੰਦੀ ਹੈ। ਇਕ ਸਮਝਦਾਰ ਔਰਤ ਹੋਣ ਦੇ ਨਾਲ-ਨਾਲ ਇਕ ਅਜਿਹੇ ਦੇਸ਼ 'ਚ ਆਜ਼ਾਦ ਹੋਣ, ਜੋ ਜੰਜੀਰਾਂ 'ਚ ਜਕੜਿਆ ਹੋਇਆ ਹੈ ਤੇ ਇਕ ਅਜਿਹੇ ਦੇਸ਼ 'ਚ ਈਮਾਨਦਾਰ ਹੋਣਾ, ਜੋ ਪਖੰਡ 'ਤੇ ਚੱਲਦਾ ਹੈ।

ਅਨੁ ਮੇਨਨ ਦੇ ਨਿਰਦੇਸ਼ਨ 'ਚ ਬਣੀ 'ਫੋਰ ਮੋਰ ਸ਼ਾਟਸ ਪਲੀਜ਼' 25 ਜਨਵਰੀ ਨੂੰ 200 ਦੇਸ਼ਾਂ ਤੇ ਖੇਤਰਾਂ 'ਚ ਰਿਲੀਜ਼ ਕੀਤਾ ਜਾਵੇਗਾ। 'ਫੋਰ ਮੋਰ ਸ਼ਾਟਸ ਪਲੀਜ਼' 'ਚ ਸਇਨੀ ਗੁਪਤਾ, ਕ੍ਰਿਤੀ ਕੁਲਹਾਰੀ, ਬਾਨੀ ਜੇ ਤੇ ਮਾਨਵੀ ਗਗਰੂ ਬੋਲਡ ਅੰਦਾਜ਼ 'ਚ ਨਜ਼ਰ ਆਉਣਗੀਆਂ, ਜੋ ਆਪਣੀ ਹੌਟਨੈੱਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। 'ਫੋਰ ਮੋਰ ਸ਼ਾਟਸ ਪਲੀਜ਼' ਦੀ ਕਹਾਣੀ ਦੇਖ ਕੇ ਦਰਸ਼ਕਾਂ ਦੇ ਦਿਮਾਗ 'ਚ ਅਮਰੀਕੀ ਕਾਮੇਡੀ ਸੀਰੀਜ਼ 'ਸੈਕਸ ਐਂਡ ਦਿ ਸਿਟੀ' ਦੀਆਂ ਯਾਦਾਂ ਤਾਜਾ ਹੋ ਜਾਣਗੀਆਂ।
 


Tags: Four More Shots Please Sayani Gupta Kirti Kulhari Bani J Maanvi Gagroo Pratiek Babbar Neil Bhoopalam Lisa Ray Milind Soman

Edited By

Sunita

Sunita is News Editor at Jagbani.