FacebookTwitterg+Mail

'ਫੋਰ ਮੋਰ ਸ਼ਾਟਸ ਪਲੀਜ਼' ਦਾ ਹੁਣ ਪ੍ਰਾਈਮ ਓਰੀਜ਼ੀਨਲ 'ਤੇ ਲਓ ਆਨੰਦ

four more shots please
28 January, 2019 05:14:28 PM

ਮੁੰਬਈ(ਬਿਊਰੋ)— ਐਮੋਜ਼ੋਨ ਪ੍ਰਾਈਮ ਵੀਡੀਓ ਓਰੀਜ਼ੀਨਲ ਸੀਰੀਜ਼ 'ਫੋਰ ਮੋਰ ਸ਼ਾਟਸ ਪਲੀਜ਼' 25 ਜਨਵਰੀ ਨੂੰ ਰਿਲੀਜ਼ ਹੋ ਚੁੱਕੀ ਹੈ। ਇਹ ਵੈੱਬ ਸੀਰੀਜ਼ ਚਾਰ ਲੜਕੀਆਂ ਦੀ ਕਹਾਣੀ ਹੈ। ਸੀਰੀਜ਼ ਦੀ ਕਹਾਣੀ ਸ਼ਹਿਰੀ ਦੀ ਹੈ ਜਿੱਥੇ ਹਰ ਇਕ ਮਹਿਲਾ ਆਪਣੀ ਖੁਦ ਦੀ ਵਿਅਕਤੀਗਤ ਲੜਾਈ ਲੜਦੀ ਹੋਈ ਜ਼ਿੰਦਗੀ ਨੂੰ ਸੰਭਾਲਦੇ ਹੋਏ ਨਜ਼ਰ ਆਉਂਦੀ ਹੈ। ਇਹ ਸ਼ੋਅ 4 ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਨੂੰ ਦਰਸਾਉਂਦਾ ਹੈ। ਇਹ ਦਿਲਚਸਪ ਰੂਪ ਤੋਂ ਇਕ ਅਜਿਹਾ ਸ਼ੋਅ ਹੈ ਜਿਸ ਨੂੰ ਇਕ ਮਹਿਲਾ ਚਾਲਕ ਦੁਆਰਾ ਬਣਾਇਆ ਗਿਆ ਹੈ। ਨਿਰਦੇਸ਼ਕ ਦੀ ਟੀਮ ਤੋਂ ਲੈ ਕੇ ਨਿਰਮਾਤਾ ਡੀ.ਓ. ਪੀ., ਲੇਖਕ ਅਤੇ ਹੋਰ ਵਿਭਾਗ ਦੀਆਂ ਮਹਿਲਾਵਾਂ ਵੀ ਸ਼ਾਮਿਲ ਸਨ।
ਇਹ 10 ਐਪੀਸੋਡ ਦੀ ਸੀਰੀਜ਼ ਹੈ ਅਤੇ ਹਰ ਐਪੀਸੋਡ ਦੇ ਨਾਲ, ਕਹਾਣੀ ਪੇਚੀਦਾ ਹੋ ਜਾਂਦੀ ਹੈ ਅਤੇ ਤੁਹਾਨੂੰ ਸਾਰਿਆਂ ਪਾਤਰਾਂ ਨਾਲ ਪਿਆਰ ਹੋ ਜਾਵੇਗਾ। ਇਹ ਸੀਰੀਜ਼ ਮਾਨਵ ਜਾਤੀ ਦੇ ਡੂੰਘੇ ਸੰਬੰਧਾਂ ਨੂੰ ਉਜਾਗਰ ਕਰਦੇ ਹੋਏ ਨਜ਼ਰ ਆਵੇਗੀ। ਇਸ ਪ੍ਰਾਈਮ ਓਰੀਜ਼ੀਨਲ ਸੀਰੀਜ਼ 'ਚ ਸਿਆਣੀ ਗੁਪਤਾ, ਕ੍ਰੀਤੀ ਕੁਲਹਾੜੀ, ਬਾਣੀ ਜੇ, ਮਾਨਵੀ ਗਗਰੂ ਮੁੱਖ ਭੂਮਿਕਾ 'ਚ ਹਨ। ਇਨ੍ਹਾਂ ਚਾਰ ਮਹਿਲਾਵਾਂ ਤੋਂ ਇਲਾਵਾ ਪ੍ਰਤੀਕ ਬੱਬਰ, ਨੀਲ, ਲਿਸਾ ਰੇ, ਸਪਨਾ ਪੱਬੀ, ਅਮ੍ਰਿਤਾ ਪੂਰੀ ਅਤੇ ਮਿਲਿੰਦ ਸੋਮਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 'ਫੋਰ ਮੋਰ ਸ਼ਾਟਸ ਪਲੀਜ਼' ਇਕ ਅਜਿਹੀ ਕਹਾਣੀ ਹੈ ਜਿਸ ਨੂੰ ਤੁਹਾਨੂੰ ਆਧੁਨਿਕ ਭਾਰਤੀ ਮਹਿਲਾ ਦੇ ਦਿਮਾਗ ਨੂੰ ਸਮਝਣ ਲਈ ਦੇਖਣ ਦੀ ਜ਼ਰੂਰਤ ਹੈ।


Tags: Four More Shots PleaseVJ BaniMaanvi GagrooKirti KulhariSayani Gupta

About The Author

manju bala

manju bala is content editor at Punjab Kesari