FacebookTwitterg+Mail

Friendship Day :ਫਿਲਮਾਂ ਦੇ ਨਾਲ-ਨਾਲ ਅਸਲ ਜ਼ਿੰਦਗੀ 'ਚ ਵੀ ਦੋਸਤੀ ਦੀ ਮਿਸਾਲ ਹਨ ਇਹ ਜੋੜੀਆਂ

friendship day 2019 best friends
04 August, 2019 10:38:59 AM

ਮੁੰਬਈ(ਬਿਊਰੋ)— ਅੱਜ ਫ੍ਰੈਂਡਸ਼ਿੱਪ ਡੇਅ ਹੈ, ਭਾਵ ਦੋਸਤੀ ਦਾ ਦਿਨ। ਫ੍ਰੈਂਡਸ਼ਿਪ ਡੇਅ ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਖਾਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1935 'ਚ ਅਮਰੀਕਾ 'ਚ ਹੋਈ ਸੀ, ਜੋ ਕਾਫੀ ਪ੍ਰਸਿੱਧ ਹੋਈ। ਅੱਜ ਦੁਨੀਆ ਭਰ 'ਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਭਾਰਤ 'ਚ ਵੀ ਫ੍ਰੈਂਡਸ਼ਿਪ ਡੇਅ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਗੱਲ ਜੇਕਰ ਬਾਲੀਵੁੱਡ ਦੀ ਕਰੀਏ ਤਾਂ ਤੁਸੀਂ ਫਿਲਮਾਂ 'ਚ ਦੋਸਤੀ ਦੇ ਕਈ ਕਿੱਸੇ-ਕਹਾਣੀਆਂ ਦੇਖੀਆਂ ਤੇ ਸੁਣੀਆਂ ਹੋਈਆਂ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਬੈਸਟ ਦੋਸਤਾਂ ਨਾਲ ਮਿਲਵਾਉਣ ਜਾ ਰਹੇ ਹਾਂ। ਇਨ੍ਹਾਂ ਦੀ ਆਫ ਸਕ੍ਰੀਨ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ।

ਧਰਮਿੰਦਰ ਤੇ ਅਮਿਤਾਭ ਬੱਚਨ

ਜੇਕਰ ਬੈਸਟ ਫਰੈਂਡਸ ਦੀ ਗੱਲ ਕਰੀਏ ਤਾਂ ਲੋਕਾਂ ਦੇ ਮਨਾਂ 'ਚ ਧਰਮਿੰਦਰ ਤੇ ਅਮਿਤਾਭ ਬੱਚਨ ਦੀ ਜੋੜੀ ਸਭ ਤੋਂ ਪਹਿਲਾਂ ਆਉਂਦੀ ਹੈ। ਇੱਥੋਂ ਤੱਕ ਕੀ ਇਸ ਜੋੜੀ ਦਾ ਮਸ਼ਹੂਰ ਗੀਤ 'ਯੇ ਦੋਸਤੀ ਹਮ ਨਹੀਂ ਤੋੜੇਗੇ' ਅੱਜ ਵੀ ਪਾਰਟੀ ਜਾਂ ਕਿਸੇ ਗੇਟ ਟੂ ਗੇਦਰ ਸਮੇਂ ਗਾਇਆ ਜਾਂਦਾ ਹੈ।
Punjabi Bollywood Tadka

ਸਲਮਾਨ ਖਾਨ ਤੇ ਸੰਜੈ ਦੱਤ

ਇਸ ਤੋਂ ਬਾਅਦ ਇਸ ਲੜੀ 'ਚ ਦੂਜਾ ਨਾਮ ਆਉਂਦਾ ਹੈ ਸਲਮਾਨ ਖਾਨ ਤੇ ਸੰਜੈ ਦੱਤ ਦਾ। ਦੋਵਾਂ ਨੇ ਕਈ ਫਿਲਮਾਂ 'ਚ ਦੋਸਤੀ ਦੀ ਮਿਸਾਲ ਦੇਣ ਦੇ ਨਾਲ ਅਸਲ ਜ਼ਿੰਦਗੀ 'ਚ ਵੀ ਉਦਾਹਰਣ ਪੇਸ਼ ਕੀਤੀ ਹੈ। ਇਨ੍ਹਾਂ ਹੀ ਨਹੀਂ, ਦੋਵਾਂ ਦੀਆਂ ਇਕੱਠੇ ਤਸਵੀਰਾਂ ਅਤੇ ਵੀਡੀਓਜ਼ ਕਈ ਵਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ।
Punjabi Bollywood Tadka

ਸ਼ਾਹਰੁਖ ਖਾਨ ਤੇ ਕਰਨ ਜੌਹਰ

ਡਾਇਰੈਕਟਰ ਅਤੇ ਐਕਟਰ ਨੂੰ ਹਮੇਸ਼ਾ ਇਕ-ਦੂਜੇ ਦਾ ਸਾਥੀ ਮੰਨਿਆ ਜਾਂਦਾ ਹੈ ਪਰ ਬਾਲੀਵੁੱਡ ਦੇ ਦੋ ਕਲਾਕਾਰ ਸ਼ਾਹਰੁਖ ਖਾਨ ਤੇ ਕਰਨ ਜੌਹਰ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ। ਉਂਝ ਤਾਂ ਸ਼ਾਹਰੁਖ ਖਾਨ ਕਰਨ ਜੌਹਰ ਦੀਆਂ ਕਈ ਫਿਮਲਾਂ 'ਚ ਨਜ਼ਰ ਆ ਚੁੱਕੇ ਹਨ, ਪਰ ਨਿੱਜ਼ੀ ਜ਼ਿੰਦਗੀ 'ਚ ਵੀ ਦੋਵੇਂ ਇਕ-ਦੂਜੇ ਦੇ ਕਾਫੀ ਪੱਕੇ ਦੋਸਤ ਹਨ। ਇਸ ਦੇ ਨਾਲ ਹੀ ਕਰਨ ਜੌਹਰ ਸ਼ਾਹਰੁਖ ਖਾਨ ਤੋਂ ਬਾਅਦ ਉਨ੍ਹਾਂ ਦੇ ਬੇਟੇ ਆਰਿਅਨ ਖਾਨ ਨੂੰ ਵੀ ਫਿਮਲਾਂ 'ਚ ਲਿਆਉਣ ਦੀ ਤਿਆਰੀ ਕਰ ਰਹੇ ਹਨ।
Punjabi Bollywood Tadka

ਸਲਮਾਨ ਖਾਨ ਤੇ ਸ਼ਾਹਰੁਖ ਖਾਨ

ਦੋਸਤੀ ਦੀ ਗੱਲ ਹੋਵੇ ਅਤੇ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਦਾ ਨਾਮ ਨਾ ਆਵੇ ਇੰਝ ਤਾਂ ਹੋ ਹੀ ਨਹੀਂ ਸਕਦਾ। ਹਾਲਾਂਕਿ ਕੁਝ ਸਮੇਂ ਪਹਿਲਾਂ  ਦੋਵਾਂ ਦੇ ਰਿਸ਼ਤੇ 'ਚ ਥੋੜ੍ਹੀ ਖਟਾਸ ਜ਼ਰੂਰ ਆਈ ਸੀ ਪਰ ਅੱਜ ਵੀ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਇਕ-ਦੂਜੇ ਨਾਲ ਆਪਣੇ ਪੁਰਾਣੇ ਰਿਸ਼ਤੇ ਕਰਨ-ਅਰਜੁਨ ਦੀ ਤਰ੍ਹਾਂ ਮਿਲਦੇ ਹਨ।
Punjabi Bollywood Tadka

ਕੈਟਰੀਨਾ ਕੈਫ ਤੇ ਆਲੀਆ ਭੱਟ

ਬਾਲੀਵੁੱਡ ਦੀ ਗਲਰਸ ਗੈਂਗ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਤੇ ਆਲੀਆ ਭੱਟ ਦੀ ਜੋੜੀ ਵੀ ਅਕਸਰ ਦਿਮਾਗ 'ਚ ਆਉਂਦੀ ਹੈ। ਦੋਵਾਂ ਦੀ ਕੈਮਿਸਟਰੀ ਅੱਜ ਵੀ ਕਾਫੀ ਮਜ਼ਬੂਤ ਹੈ। ਇਸ ਗੱਲ ਦਾ ਖੁਲਾਸਾ ਖੁਦ ਆਲੀਆ ਭੱਟ ਤੇ ਕੈਟਰੀਨਾ ਕੈਫ ਨੇ ਇਕ ਇੰਟਰਵਿਊ ਦੌਰਾਨ ਕੀਤਾ ਸੀ।
Punjabi Bollywood Tadka

ਕਰੀਨਾ ਕਪੂਰ ਅਤੇ ਅਮ੍ਰਿਤਾ ਅਰੋੜਾ

ਅਗਲੀ ਜੋੜੀ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਅਤੇ ਅਮ੍ਰਿਤਾ ਅਰੋੜਾ ਵੀ ਇਕ-ਦੂਜੇ ਦੇ ਕਾਫੀ ਵਧੀਆ ਦੋਸਤ ਹਨ। ਇਹ ਜੋੜੀ ਹਰ ਖਾਸ ਮੌਕੇ 'ਤੇ ਇਕੱਠੀ ਨਜ਼ਰ ਆਉਂਦੀ ਹੈ। ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੁੰਦੀਆਂ ਹਨ।
Punjabi Bollywood Tadka


Tags: Friendship Day 2019Best FriendsShahrukh KhanSalman KhanKaran JoharAlia BhattKatrina Kaif

About The Author

manju bala

manju bala is content editor at Punjab Kesari