ਜਲੰਧਰ (ਵੈੱਬ ਡਸੈੱਕ) — ਦਰਸ਼ਕਾਂ 'ਤੇ ਹਰੇਕ ਕਲਾਕਾਰ ਦਾ ਵੱਖਰਾ ਕਰੇਜ਼ ਹੁੰਦਾ ਹੈ। ਉਹ ਹਮੇਸ਼ਾ ਆਪਣੇ ਪਸੰਦੀਦਾ ਕਲਾਕਾਰਾਂ ਬਾਰੇ ਕੁਝ ਨਾ ਕੁਝ ਨਵਾਂ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਅੱਜ ਤੁਹਾਨੂੰ ਇਸ ਖਬਰ ਦੇ ਜਰੀਏ ਤੁਹਾਡੇ ਪਸੰਦੀਦਾ ਕਲਾਕਾਰਾਂ ਦੀ ਪੜ੍ਹਾਈ ਬਾਰੇ ਦੱਸਣ ਜਾ ਰਹੇ ਹਾਂ, ਜਿੰਨੇ ਬਾਰੇ ਸ਼ਾਇਦ ਹੀ ਤੁਹਾਨੂੰ ਪੂਰਾ ਪਤਾ ਨਾ ਹੋਵੇ। ਆਓ ਇਕ ਨਜ਼ਰ ਮਾਰਦੇ ਹਾਂ ਪੰਜਾਬੀ ਕਲਾਕਾਰਾਂ ਦੀ ਪੜ੍ਹਾਈ 'ਤੇ : -
ਸਿੱਧੂ ਮੂਸੇਵਾਲਾ :- ਹਮੇਸ਼ਾ ਹੀ ਆਪਣੇ ਪੰਜਾਬੀ ਗੀਤਾਂ ਨਾਲ ਸੰਗੀਤ ਜਗਤ 'ਚ ਧੱਕ ਪਾਉਣ ਵਾਲੇ ਸਿੱਧੂ ਮੂਸੇਵਾਲਾ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ।
ਬੱਬੂ ਮਾਨ :- ਬੱਬੂ ਮਾਨ ਫ਼ਿਲਮ ਉਦਯੋਗ ਤੇ ਸੰਗੀਤ ਜਗਤ ਦੇ ਉੱਘੇ ਅਦਾਕਾਰਾਂ ਤੇ ਗਾਇਕਾਂ 'ਚੋਂ ਇਕ ਹਨ। ਲੋਕ ਹਮੇਸ਼ਾ ਉਨ੍ਹਾਂ ਦੇ ਗੀਤਾਂ-ਫ਼ਿਲਮਾਂ ਦਾ ਇੰਤਜ਼ਾਰ ਬੇਸਬਰੀ ਨਾਲ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਬੱਬੂ ਮਾਨ ਨੇ ਉਰਦੂ 'ਚ ਐੱਮ. ਏ. ਕੀਤੀ ਹੈ। ਅਮਰਿੰਦਰ ਗਿੱਲ :- 'ਅੰਗਰੇਜ', 'ਲਹੌਰੀਏ', 'ਲਵ ਪੰਜਾਬ' ਅਤੇ 'ਚੱਲ ਮੇਰਾ ਪੁੱਤ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਅਮਰਿੰਦਰ ਗਿੱਲ ਨੇ ਐੱਮ. ਐੱਸ. ਸੀ. ਇਨ ਐਗਰੀਕਲਚਰ ਕੀਤੀ ਹੈ। ਸਤਿੰਦਰ ਸਰਤਾਜ :- ਅੰਤਰ ਰਾਸ਼ਟਰੀ ਪੱਧਰ 'ਤੇ ਵੱਡੀ ਸਫਲਤਾ ਹਾਸਲ ਕਰਨ ਵਾਲੇ ਸੂਫੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਸਭ ਤੋਂ ਵਧ ਪੜ੍ਹੇ- ਲਿਖੇ ਗਾਇਕ ਹਨ। ਉਨ੍ਹਾਂ ਨੇ ਡਿਪਲੋਮਾ ਇਨ ਇੰਡੀਆ ਵੋਕਲਸ, ਮਾਸਟਰ ਇਨ ਮਿਊਜ਼ਿਕ, ਐੱਮ. ਫਿੱਲ ਇਨ ਮਿਊਜ਼ਿਕ ਅਤੇ ਪੀ. ਐੱਚ. ਡੀ. ਇਨ ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ। ਕੁਲਵਿੰਦਰ ਬਿੱਲਾ :- ਗੀਤਾਂ ਤੇ ਫਿਲਮਾਂ ਰਾਹੀਂ ਦਰਸ਼ਕਾਂ 'ਚ ਪ੍ਰਸਿੱਧੀ ਖੱਟਣ ਵਾਲੇ ਕੁਲਵਿੰਦਰ ਬਿੱਲਾ ਨੇ ਬੀ. ਏ., ਐੱਮ. ਏ. ਅਤੇ ਐੱਮ. ਫਿੱਲ ਦੀ ਪੜ੍ਹਾਈ ਕੀਤੀ ਹੈ। ਅੰਮ੍ਰਿਤ ਮਾਨ :- ਆਪਣੇ ਹਰੇਕ ਗੀਤ 'ਚ ਰਾਜਿਆਂ ਵਰਗਾ ਅਤੇ ਰੋਹਬਦਾਰ ਰੁਤਬਾ ਰੱਖਣ ਵਾਲੇ ਅੰਮ੍ਰਿਤ ਮਾਨ ਨੇ ਐੱਮ. ਟੈੱਕ ਇਨ ਸੋਫਟਵੇਅਰ ਇੰਨੀਜੀਅਰਿੰਗ ਕੀਤੀ ਹੈ। ਗੁਰੂ ਰੰਧਾਵਾ :- ਅੰਤਰ ਰਾਸ਼ਟਰੀ ਪੱਧਰ 'ਤੇ ਗੀਤਾਂ ਨਾਲ ਪਛਾਣ ਕਾਇਮ ਕਰਨ ਵਾਲੇ ਗੁਰੂ ਰੰਧਾਵਾ ਨੇ ਮਾਸਟਰ ਇਨ ਬਿਜ਼ਨੈੱਸ ਐਡਮੀਨੀਸਟ੍ਰੇਸ਼ਨ ਕੀਤੀ ਹੈ। ਐਮੀ ਵਿਰਕ :- ਗੀਤਾਂ ਤੋਂ ਬਾਅਦ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਐਮੀ ਵਿਰਕ ਨੇ ਬੀ. ਐੱਸ. ਸੀ. ਇਨ ਬਾਇਓਟੈਕਨੋਲਜੀ ਦੀ ਪੜ੍ਹਾਈ ਕੀਤੀ ਹੈ। ਗੁਰਨਾਮ ਭੁੱਲਰ :- ਸ਼ਾਨਦਾਰ ਗੀਤਾਂ ਤੇ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਕਾਇਮ ਕਰਨ ਵਾਲੇ ਗੁਰਨਾਮ ਭੁੱਲਰ ਨੇ ਐੱਮ. ਏ. ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ। ਨਿਮਰਤ ਖਹਿਰਾ :- ਮਿੱਠੜੀ ਆਵਾਜ਼ ਦੇ ਸਕਦਾ ਸੰਗੀਤ ਜਗਤ 'ਚ ਮਸ਼ਹੂਰ ਹੋਈ ਗਾਇਕਾ ਨਿਮਰਤ ਖਹਿਰਾ ਨੇ ਗ੍ਰੈਜੂਏਟ ਬਾਇਓਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੈ। ਮਿਸ ਪੂਜਾ :- ਫਿਲਮਾਂ ਤੋਂ ਜ਼ਿਆਦਾ ਗੀਤਾਂ ਨੂੰ ਲੈ ਚਰਚਾ 'ਚ ਰਹਿਣ ਵਾਲੀ ਮਿਸ ਪੂਜਾ ਨੇ ਐੱਮ. ਏ., ਬੀ. ਐੱਡ ਇਨ ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ।