FacebookTwitterg+Mail

ਚੋਥੇ ਹਫਤੇ ਵੀ ਜਾਰੀ ਰਿਹੈ 'ਫੁਕਰੇ...' ਦੀ ਕਮਾਈ ਦਾ ਸਿਲਸਿਲਾ

fukrey returns
02 January, 2018 06:20:40 PM

ਮੁੰਬਈ (ਬਿਊਰੋ)— 'ਫੁਕਰੇ ਰਿਟਰਨਜ਼' ਬਾਲੀਵੁੱਡ ਦੀ ਬਲਾਕਬਸਟਰ ਹਿੱਟ ਕਾਮੇਡੀ ਸੀਰੀਜ਼ 'ਚ ਸ਼ਾਮਿਲ ਹੋ ਚੁੱਕੀ ਹੈ। 'ਗੋਲਮਾਲ', 'ਹਾਊਸਫੁੱਲ' ਅਤੇ 'ਧਮਾਲ' ਤੋਂ ਬਾਅਦ ਹੁਣ 'ਫੁੱਕਰੇ' ਵੀ ਬਾਲੀਵੁੱਡ ਦੀ ਹਿੱਟ ਕਾਮੇਡੀ ਸੀਰੀਜ਼ 'ਚ ਇਕ ਹੈ। ਘੱਟ ਬਜਟ 'ਚ ਬਣੀ ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋ ਰਹੀ ਹੈ। ਫਿਲਮ ਨੇ ਚੋਥੇ ਹਫਤੇ ਦੇ ਪਹਿਲੇ ਦਿਨ ਸ਼ੁਕਰਵਾਰ 28 ਲੱਖ, ਦੂਜੇ ਦਿਨ ਸ਼ਨੀਵਾਰ 35 ਲੱਖ, ਤੀਜੇ ਦਿਨ ਐਤਵਾਰ 44 ਲੱਖ, ਚੋਥੇ ਦਿਨ ਸੋਮਵਾਰ 37 ਲੱਖ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਚਾਰ ਹਫਤਿਆਂ 'ਚ 78.84 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ।


ਦੱਸਣਯੋਗ ਹੈ ਕਿ ਨਿਰਦੇਸ਼ਕ ਮਰਿਗ ਲਾਂਬਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਫੁਕਰੇ ਰਿਟਰਨਜ਼' ਨੇ ਬਾਕਸ ਆਫਿਸ 'ਤੇ ਪਹਿਲੇ ਹਫਤੇ 50.55 ਕਰੋੜ, ਦੂਜੇ ਹਫਤੇ 23.26 ਕਰੋੜ, ਤੀਜੇ ਹਫਤੇ 3.59 ਕਰੋੜ ਅਤੇ ਚੋਥੇ ਹਫਤੇ 1.44 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਚਾਰ ਹਫਤਿਆਂ 'ਚ 78.84 ਕਰੋੜ ਅੰਕੜਾ ਪਾਰ ਕਰ ਲਿਆ ਹੈ। ਫਿਲਮ 'ਚ ਰਿੱਚਾ ਚੱਢਾ, ਪੁਲਕਿਤ ਸਮਰਾਟ, ਅਲੀ ਫਜ਼ਲ, ਮਨਜੋਤ ਸਿੰਘ, ਪੰਕਜ ਤਿਰਪਾਠੀ ਵਰਗੇ ਸਟਾਰ ਅਹਿਮ ਭੂਮਿਕਾ 'ਚ ਹਨ।


Tags: Pulkit Samrat Richa Chadda Varun Sharma Fukrey Returns Box Office Hindi Film