FacebookTwitterg+Mail

21 ਜਨਵਰੀ ਨੂੰ ਰਿਲੀਜ਼ ਹੋਵੇਗਾ 'ਕਾਕੇ ਦਾ ਵਿਆਹ' ਫਿਲਮ ਦਾ ਗੀਤ 'ਫਿਊਚਰ ਬ੍ਰਾਈਟ'

future bright jordan sandhu next song
18 January, 2019 09:15:43 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਕਾਕੇ ਦਾ ਵਿਆਹ' 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਜੋਰਡਨ ਸੰਧੂ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੇ ਹੁਣ ਤਕ ਦੋ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ 'ਚੋਂ ਇਕ ਹੈ ਫਿਲਮ ਦਾ 'ਟਾਈਟਲ ਟਰੈਕ' ਤੇ ਦੂਜਾ 'ਗੱਭਰੂ ਨੂੰ ਤਰਸੇਂਗੀ'। ਹੁਣ ਫਿਲਮ ਦਾ ਤੀਜਾ ਗੀਤ 21 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਪੋਸਟਰ ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

'ਫਿਊਚਰ ਬ੍ਰਾਈਟ' ਗੀਤ ਦੇ ਪੋਸਟਰ 'ਚ ਜੋਰਡਨ ਸੰਧੂ ਤੇ ਪ੍ਰਭਜੋਤ ਗਰੇਵਾਲ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਤੇ ਮਿਊਜ਼ਿਕ ਦਿ ਬੌਸ ਨੇ ਦਿੱਤਾ ਹੈ। ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਜੋਰਡਨ ਨੇ ਲਿਖਿਆ, 'ਫਿਊਚਰ ਬ੍ਰਾਈਟ, ਕਾਕੇ ਦਾ ਵਿਆਹ ਫਿਲਮ 'ਚੋਂ ਅਗਲਾ ਗੀਤ ਪਸੰਦ ਆਊ ਤੁਹਾਨੂੰ ਬਹੁਤ ਸਭ ਨੂੰ।'

 
 
 
 
 
 
 
 
 
 
 
 
 
 

#FutureBright ❤️ #KaakeDaViyah Film Cho Agla Gaana Pasand Aayu Tuhanu Bda Sabh Nu

A post shared by Jordan Sandhu (@jordansandhu) on Jan 18, 2019 at 5:31am PST

ਦੱਸਣਯੋਗ ਹੈ ਕਿ 'ਕਾਕੇ ਦਾ ਵਿਆਹ' ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਜੋਰਡਨ ਸੰਧੂ ਤੇ ਪ੍ਰਭਜੋਤ ਗਰੇਵਾਲ ਤੋਂ ਇਲਾਵਾ ਪ੍ਰੀਤੀ ਸਪਰੂ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਣ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਲਜੀਤ ਤੇ ਬੱਬਰ ਧੰਜਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।


Tags: Future Sandhu Kaake Da Viyah Jordan Sandhu Prabhjot Grewal

Edited By

Rahul Singh

Rahul Singh is News Editor at Jagbani.