FacebookTwitterg+Mail

ਸਲਮਾਨ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ ਇਹ ਗਲਤੀ, FWICE ਨੇ ਦਿੱਤੀ ਚੇਤਾਵਨੀ

fwice member says salman khan could be ban if he works with mika singh
20 August, 2019 03:51:20 PM

ਮੁੰਬਈ (ਬਿਊਰੋ) — ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਪਾਕਿਸਤਾਨ 'ਚ ਪਰਫਾਰਮੈਂਸ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤ 'ਚ ਉਨ੍ਹਾਂ ਦਾ ਖੂਬ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਉਨ੍ਹਾਂ ਦਾ ਵਿਰੋਧ 'ਆਲ ਇੰਡੀਆ ਸਿਨੇ ਵਰਕਸ ਐਸੋਸੀਏਸ਼ਨ' ਨੇ ਕੀਤਾ ਹੈ। ਕੱਲ ਮੁੰਬਈ 'ਚ ਇਸ ਸੰਗਠਨ ਨੇ ਮੀਕਾ ਸਿੰਘ ਖਿਲਾਫ ਖੂਬ ਪ੍ਰਦਰਸ਼ਨ ਕੀਤਾ ਅਤੇ ਬਾਲੀਵੁੱਡ 'ਚ ਬੈਨ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਨਾਲ ਹੀ ਬਾਲੀਵੁੱਡ ਸਿਤਾਰਿਆਂ ਨੂੰ ਮੀਕਾ ਸਿੰਘ ਨਾਲ ਕੰਮ ਨਾ ਕਰਨ ਦੀ ਅਪੀਲ ਵੀ ਕੀਤੀ। ਖਬਰਾਂ ਮੁਤਾਬਕ, ਮੀਕਾ ਸਿੰਘ ਨਾਲ ਜੇਕਰ ਕੋਈ ਹੋਰ ਕਲਾਕਾਰ ਵੀ ਕੰਮ ਕਰਦਾ ਹੈ ਤਾਂ ਉਸ 'ਤੇ ਵੀ ਬੈਨ ਲਾਇਆ ਜਾਵੇਗਾ। ਇਸੇ ਦੌਰਾਨ ਇਸ ਮਾਮਲੇ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ ਕਿ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਮੀਕਾ ਸਿਘ ਨਾਲ ਇਕ ਈਵੈਂਟ ਕਰਨ ਵਾਲੇ ਹਨ। ਇਸ ਖਬਰ ਤੋਂ ਬਾਅਦ ਹੁਣ ਇਹ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਜੇਕਰ ਮੀਕਾ ਸਿੰਘ ਸਲਮਾਨ ਖਾਨ ਇਸ ਈਵੈਂਟ ਦਾ ਹਿੱਸਾ ਬਣਦੇ ਹਨ ਤਾਂ ਉਨ੍ਹਾਂ ਨੂੰ ਵੀ ਬੈਨ ਕੀਤਾ ਜਾ ਸਕਦਾ ਹੈ। 

ਖਬਰਾਂ ਮੁਤਾਬਕ, ਸਲਮਾਨ ਖਾਨ ਆਪਣੇ ਭਰਾ ਸੋਹੇਲ ਖਾਨ ਨਾਲ ਹਾਸਟਨ 'ਚ ਈਵੈਂਟ ਕਰਨ ਜਾ ਰਹੇ ਹਨ, ਜਿਸ 'ਚ ਮੀਕਾ ਸਿੰਘ ਵੀ ਹਿੱਸਾ ਲੈ ਸਕਦੇ ਹਨ। 'ਅਪ ਐਂਡ ਕਲੋਜ ਵਿਦ ਸਲਮਾਨ ਖਾਨ' ਨਾਂ ਦੇ ਇਸ ਈਵੈਂਟ ਲਈ ਸਲਮਾਨ ਅਮਰੀਕਾ ਦੇ 6 ਵੱਖ-ਵੱਖ ਸ਼ਹਿਰਾਂ 'ਚ ਪਰਫਾਰਮ ਕਰਨਗੇ। ਇਸ ਈਵੈਂਟ ਨੂੰ ਸੋਹੇਲ ਖਾਨ ਦੀ ਈਵੈਂਟ ਮੈਨੇਜਮੈਂਟ ਕੰਪਨੀ ਜੇ. ਏ. ਈਵੈਂਟਸ ਦੇ ਜੋਰਡੀ ਪਟੇਲ ਨਾਲ ਮਿਲ ਕੇ ਭਾਰਤ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਨਾਲ ਹੀ ਅਮਰੀਕਾ 'ਚ ਭਾਵੇਸ਼ ਪਟੇਲ ਨਾਂ ਦੇ ਇਕ ਈਵੈਂਟ ਮੈਨੇਜਰ ਦੁਆਰਾ ਇਸ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਹੁਣ ਖਬਰ ਹੈ ਕਿ ਮੀਕਾ ਸਿੰਘ ਹਾਸਟਨ 'ਚ ਹੋਣ ਵਾਲੇ ਈਵੈਂਟ 'ਚ ਹਿੱਸਾ ਲੈ ਸਕਦੇ ਹਨ।

ਦੱਸਣਯੋਗ ਹੈ ਕਿ ਇਸ ਬਾਰੇ 'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐੱਮਪਲਾਈ' ਦੇ ਜਰਨਲ ਸਕੱਤਰ ਅਸ਼ੋਕ ਦੁਬੇ ਨੇ ਕਿਹਾ, 'ਮੀਕਾ ਸਿੰਘ ਨਾਲ ਇੰਡਸਟਰੀ 'ਚ ਕੋਈ ਵੀ ਕੰਮ ਕਰਦਾ ਹੈ ਤਾਂ ਉਸ ਨੂੰ ਵੀ ਬੈਨ ਕਰ ਦਿੱਤਾ ਜਾਵੇਗਾ। ਇਸ 'ਚ ਟੈਕਨੀਸ਼ੀਅਨ, ਡਾਇਰੈਕਟਰ, ਐਕਟਰ ਤੇ ਸਪਾਟ ਬੁਆਏ ਤੱਕ ਸ਼ਾਮਲ ਹਨ। ਜੇਕਰ ਸਲਮਾਨ ਖਾਨ ਵੀ ਉਨ੍ਹਾਂ ਨਾਲ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਬੈਨ ਕਰ ਦਿੱਤਾ ਜਾਵੇਗਾ।'


Tags: Salman KhanBannedMika SinghWarns Film BodyFederation of Western India Cine Employees AssociationUsKarachiPerformed WeddingAshok Dubey

Edited By

Sunita

Sunita is News Editor at Jagbani.