ਜਲੰਧਰ (ਬਿਊਰੋ)— ਆਪਣੀ ਸੁਰੀਲੀ ਆਵਾਜ਼ ਨਾਲ ਮਕਬੂਲ ਹੋਏ ਗਾਇਕ ਜੀ ਖਾਨ ਦਾ ਨਵਾਂ ਡਿਊਟ ਗੀਤ 'ਚੰਡੀਗੜ੍ਹ ਸ਼ਹਿਰ' ਅੱਜਕਲ ਕਾਫੀ ਚਰਚਾ 'ਚ ਹੈ। ਇਸ ਡਿਊਟ ਗੀਤ ਨੂੰ ਜੀ ਖਾਨ ਦੇ ਨਾਲ ਆਵਾਜ਼ ਅਫਸਾਨਾ ਖਾਨ ਨੇ ਦਿੱਤੀ ਹੈ। 'ਚੰਡੀਗੜ੍ਹ ਸ਼ਹਿਰ' ਗੀਤ ਨੂੰ ਗਾਇਕ ਤੇ ਗੀਤਕਾਰ ਗੈਰੀ ਸੰਧੂ ਨੇ ਲਿਖਿਆ ਹੈ। ਗੀਤ ਨੂੰ ਮਿਊਜ਼ਿਕ ਅਮਨ ਹੇਅਰ ਨੇ ਦਿੱਤਾ ਹੈ ਤੇ ਵੀਡੀਓ ਪ੍ਰਿੰਸ ਨੇ ਬਣਾਈ ਹੈ।
ਦੱਸਣਯੋਗ ਹੈ ਕਿ ਇਹ ਗੀਤ ਫਰੈੱਸ਼ ਮੀਡੀਆ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਯੂਟਿਊਬ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ ਯੂਟਿਊਬ 'ਤੇ 2.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਨਾਲ ਹੀ ਇਹ ਗੀਤ ਟਰੈਂਡਿੰਗ 'ਚ ਵੀ ਹੈ।
ਜੀ ਖਾਨ ਇਸ ਤੋਂ ਪਹਿਲਾਂ 'ਸੱਜਣਾ', 'ਗੋਰਾ ਰੰਗ' ਤੇ 'ਕੀਮਤ' ਵਰਗੇ ਗੀਤਾਂ ਰਾਹੀਂ ਮਕਬੂਲੀਅਤ ਹਾਸਲ ਕਰ ਚੁੱਕਾ ਹੈ।