FacebookTwitterg+Mail

video : ਗਗਨ ਕੋਕਰੀ ਦਾ ਨਵਾਂ ਗੀਤ 'ਬੇਰੁੱਖੀਆਂ' ਹੋਇਆ ਰਿਲੀਜ਼

09 March, 2017 01:43:05 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਗਗਨ ਕੋਕਰੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਦੇ ਕੇ ਦਰਸ਼ਕਾਂ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। 'ਬਾਪੂ' ਗੀਤ ਨਾਲ ਆਪਣੇ ਆਪ ਨੂੰ ਸਥਾਪਿਤ ਕਰਨ ਵਾਲੇ ਗਗਨ ਕੋਕਰੀ ਹਰ ਵਾਰ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ 'ਚ ਸਫਲ ਰਿਹਾ ਹੈ। ਬੀਤੇ ਦਿਨ 8 ਮਾਰਚ ਨੂੰ ਗਗਨ ਕੋਕਰੀ ਦਾ ਨਵਾਂ ਗੀਤ 'ਬੇਰੁੱਖੀਆਂ' ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਗਗਨ ਕੋਕਰੀ ਦੇ ਇਸ ਗੀਤ ਨੂੰ ਦਰਸ਼ਕਾਂ ਕਾਫੀ ਪਸੰਦ ਕਰ ਰਹੇ ਹਨ। ਇਹ ਗੀਤ ਨੂੰ ਗਾਇਕ ਤੇ ਗੀਤਕਾਰ ਦੀਪ ਅੜੈਚਾਂ ਨੇ ਕਲਮਬੱਧ ਕੀਤਾ ਹੈ। ਗਗਨ ਕੋਕਰੀ ਦੇ ਨਵੇਂ 'ਬੇਰੁੱਖੀਆਂ' ਨੂੰ ਸੰਗੀਤ ਜੱਸੀ ਕਤਿਆਲ ਨੇ ਦਿੱਤਾ ਹੈ। ਇਸ ਗੀਤ ਨੂੰ ਨਵਰਾਜ ਰਾਜਾ ਨੇ ਫ਼ਿਲਮਾਇਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ 7 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ। ਇਸ ਗੀਤ ਨੂੰ ਸਾਗਾ ਹਿੱਟਸ ਵੱਲੋਂ ਰਿਲੀਜ਼ ਕੀਤਾ ਗਿਆ ਹੈ।

Tags: Gagan KokriDeep ArraichaBerukhiyanassi KatyalNavraj Rajaਗਗਨ ਕੋਕਰੀਤੇਰੀ ਬੇਰੁੱਖੀਆਂ