FacebookTwitterg+Mail

'ਇੰਪੌਸੀਬਲ' ਗੀਤ ਨਾਲ ਗਗਨ ਕੋਕਰੀ ਕਰਨਗੇ ਧਮਾਕੇਦਾਰ ਵਾਪਸੀ

gagan kokri impossible
06 December, 2018 03:24:48 PM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਗਗਨ ਕੋਕਰੀ ਇਕ ਵਾਰ ਮੁੜ ਨਵੇਂ ਗੀਤ 'ਇੰਪੋਸੀਬਲ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਦਰਅਸਲ ਗਗਨ ਕੋਕਰੀ ਆਪਣੀ ਨਵੀਂ ਐਲਬਮ 'ਇੰਪੋਸੀਬਲ' ਲੈ ਕੇ ਆ ਰਹੇ ਹਨ, ਜਿਸ ਦਾ ਇਹ ਪਹਿਲਾ ਗੀਤ ਹੈ। ਇਸ ਗੱਲ ਦੀ ਜਾਣਕਾਰੀ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਉਨ੍ਹਾਂ ਦਾ ਇਹ ਗੀਤ 12 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਨ੍ਹਾਂ ਵਲੋਂ ਸ਼ੇਅਰ ਕੀਤੀ ਗਏ ਪੋਸਟਰ 'ਚ ਗਗਨ ਕੋਕਰੀ ਹੈਲੀਕਾਪਟਰ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਇਕ ਕੁੱਤਾ ਵੀ ਦਿਸ ਰਿਹਾ ਹੈ, ਜਿਸ ਜੀ ਸੰਗਲੀ ਉਨ੍ਹਾਂ ਨੇ ਫੜਵੀ ਹੋਈ ਹੈ। ਉਨ੍ਹਾਂ ਦਾ ਜ਼ਬਰਦਸਤ ਲੁੱਕ ਗੀਤ ਪ੍ਰਤੀ ਫੈਨਜ਼ ਦੀ ਉਤਸੁਕਤਾ ਨੂੰ ਵਧਾ ਰਿਹਾ ਹੈ। ਦੱਸ ਦੇਈਏ ਕਿ ਉਨ੍ਹਾਂ ਦੇ ਇਸ ਗੀਤ ਨੂੰ 'ਸਾਂਗਾ ਮਿਊਜ਼ਿਕ' ਦੇ ਬੇਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। 'ਸਾਂਗਾ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਹੋਣ ਵਾਲਾ ਹਰ ਗੀਤ ਹੁਣ ਤੱਕ ਸੁਪਰਹਿੱਟ ਹੋਇਆ ਹੈ। 

 

ਦੱਸਣਯੋਗ ਹੈ ਕਿ ਗਗਨ ਕੋਕਰੀ ਦੇ ਇਸ ਗੀਤ ਨੂੰ ਮਿਊਜ਼ਿਕ 'ਹਾਰਟਬੀਟ' ਵਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਕਲਮਬਧ ਦੀਪ ਅਰਾਰੀਚਾ ਤੇ ਸਾਬੀ ਗੋਰਸ਼ੀਅਨ ਨੇ ਕੀਤਾ ਹੈ ਅਤੇ ਇਸ ਨੂੰ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ। ਗਗਨ ਕੋਕਰੀ ਦੇ ਗੀਤ ਦੇ ਪ੍ਰੋਜੈਕਟ ਕੋ ਆਰੀਡੀਨੇਟਰ ਪਾਵਿਸ਼ ਰਤਨ ਜੀ ਹਨ।

 


Tags: Impossible Gagan Kokri Deep Arraicha Sabi Gorsian Heartbeat Sumeet Singh Pavish Rattan

Edited By

Sunita

Sunita is News Editor at Jagbani.