FacebookTwitterg+Mail

ਗਗਨ ਕੋਕਰੀ ਦੀ 'ਇੰਪੋਸੀਬਲ' ਐਲਬਮ ਦਾ ਪਹਿਲਾ ਗੀਤ 'ਰੇਂਜ' ਰਿਲੀਜ਼ (ਵੀਡੀਓ)

gagan kokri new song range
12 December, 2018 02:32:53 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਗਗਨ ਕੋਕਰੀ ਦੀ ਪਹਿਲੀ ਮਿਊਜ਼ਿਕ ਐਲਬਮ 'ਇੰਪੋਸੀਬਲ' ਦਾ ਪਹਿਲਾ ਗੀਤ 'ਰੇਂਜ' ਅੱਜ ਰਿਲੀਜ਼ ਹੋ ਗਿਆ ਹੈ। ਪਹਿਲਾਂ ਰਿਲੀਜ਼ ਹੋਏ ਗੀਤਾਂ ਵਾਂਗ ਇਸ ਵਾਰ ਵੀ ਗਗਨ ਕੋਕਰੀ ਨੇ ਫੈਨਜ਼ ਨੂੰ ਗੀਤ ਰਾਹੀਂ ਖੂਬਸੂਰਤ ਤੋਹਫਾ ਦਿੱਤਾ ਹੈ। ਗੀਤ ਦੇ ਬੋਲ ਦੀਪ ਅੜੈਚਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਹਰਟਬੀਟ ਨੇ ਦਿੱਤਾ ਹੈ। ਗੀਤ ਨੂੰ ਡਾਇਰੈਕਟ ਰਾਹੁਲ ਦੱਤਾ ਨੇ ਕੀਤਾ ਹੈ, ਜਿਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਇਹ ਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।

ਗਗਨ ਕੋਕਰੀ 'ਬਲੈਸਿੰਗਸ ਆਫ ਬੇਬੇ' ਤੇ 'ਬਲੈਸਿੰਗਸ ਆਫ ਬਾਪੂ' ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਗਗਨ ਦੀ ਕੋਸ਼ਿਸ਼ ਪਰਿਵਾਰਕ ਗੀਤ ਕਰਨ ਦੀ ਹੁੰਦੀ ਹੈ, ਜਿਨ੍ਹਾਂ ਨੂੰ ਹਰ ਵਰਗ ਦਾ ਸਰੋਤਾ ਪਸੰਦ ਕਰਦਾ ਹੈ। ਦੱਸਣਯੋਗ ਹੈ ਕਿ 'ਇੰਪੋਸੀਬਲ' ਗਗਨ ਕੋਕਰੀ ਦੀ ਪਹਿਲੀ ਐਲਬਮ ਹੈ। ਗਗਨ ਕੋਕਰੀ ਦਾ ਕਹਿਣਾ ਹੈ ਕਿ ਉਹ ਲਗਭਗ ਪਿਛਲੇ 1 ਸਾਲ ਤੋਂ ਆਪਣੀ ਐਲਬਮ ਤਿਆਰ ਕਰ ਰਹੇ ਸਨ ਤੇ ਇਸ ਐਲਬਮ ਦਾ ਇਕ-ਇਕ ਗੀਤ ਦਿਲ ਤੋਂ ਬਣਾਇਆ ਗਿਆ ਹੈ।


Tags: Gagan Kokri Range Impossible Deep Arraicha Heartbeat Rahul Dutta

Edited By

Rahul Singh

Rahul Singh is News Editor at Jagbani.