FacebookTwitterg+Mail

ਗਗਨ ਥਿੰਦ ਦਾ ਗੀਤ 'ਮੇਰਾ ਰਸਗੁੱਲਾ' 8 ਫਰਵਰੀ ਨੂੰ ਹੋਵੇਗਾ ਰਿਲੀਜ਼ (ਵੀਡੀਓ)

gagan thind mera rasgulla
05 February, 2019 08:25:06 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਗਗਨ ਥਿੰਦ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ਹੈ 'ਮੇਰਾ ਰਸਗੁੱਲਾ'। ਗਗਨ ਦਾ ਇਹ ਗੀਤ 8 ਫਰਵਰੀ ਨੂੰ ਰਿਲੀਜ਼ ਹੋਵੇਗਾ, ਜਿਸ ਦਾ ਟੀਜ਼ਰ ਵੀ ਸਾਹਮਣੇ ਆ ਚੁੱਕਾ ਹੈ। ਟੀਜ਼ਰ 'ਚ ਗਗਨ ਥਿੰਦ ਨਾਲ ਪੰਜਾਬੀ ਮਾਡਲ ਪ੍ਰਭ ਗਰੇਵਾਲ ਵੀ ਨਜ਼ਰ ਆ ਰਹੀ ਹੈ।

ਗੀਤ ਨੂੰ ਗਗਨ ਥਿੰਦ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਸੁਮਿਤ ਸ਼ੋਰੀ ਨੇ ਲਿਖੇ ਹਨ ਤੇ ਸੰਗੀਤ ਸਿਲਵਰ ਕੋਇਨ ਨੇ ਦਿੱਤਾ ਹੈ। 'ਮੇਰਾ ਰਸਗੁੱਲਾ' ਗੀਤ ਦੀ ਵੀਡੀਓ ਕਲੁਬਕ ਵਲੋਂ ਬਣਾਈ ਗਈ ਹੈ, ਜਿਸ ਨੂੰ ਐਡਿਟ ਤੇ ਡਾਇਰੈਕਟ ਆਸ਼ੂ ਕਠਪੌਲ ਨੇ ਕੀਤਾ ਹੈ। ਗਗਨ ਦਾ ਇਹ ਗੀਤ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਵੇਗਾ। ਦੱਸਣਯੋਗ ਹੈ ਕਿ ਗਗਨ ਦਾ ਇਸ ਤੋਂ ਪਹਿਲਾਂ ਗੀਤ 'ਕਮਲੀ ਨੂੰ' ਵੀ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ।


Tags: Mera Rasgulla Gagan Thind Prabh Grewal Humble Music

Edited By

Rahul Singh

Rahul Singh is News Editor at Jagbani.