FacebookTwitterg+Mail

ਨਸ਼ਿਆਂ ਦੇ ਖਾਤਮੇ ਲਈ ਸਾਈਕਲ 'ਤੇ ਨਿਕਲਿਆ ਪੰਜਾਬੀ ਗਾਇਕ ਗਲਵ ਵੜੈਚ (ਵੀਡੀਓ)

galav waraich
15 July, 2018 03:10:01 PM

ਜਲੰਧਰ(ਬਿਊਰੋ)— ਪੰਜਾਬ 'ਚ ਨਸ਼ਿਆਂ ਨੂੰ ਖਤਮ ਕਰਨ ਲਈ ਹੁਣ ਪੰਜਾਬੀ ਗਾਇਕਾਂ ਨੇ ਵੀ ਮੋਰਚਾ ਸਾਂਭ ਲਿਆ ਹੈ। ਇਸੇ ਲੜੀ 'ਚ 'ਕੁੜਤਾ ਪਜਾਮਾ' ਗੀਤ ਨਾਲ ਚਰਚਾ 'ਚ ਆਉਣ ਵਾਲਾ ਪੰਜਾਬੀ ਗਾਇਕ ਗਲਵ ਵੜੈਚ ਅੱਗੇ ਆਇਆ ਹੈ। ਨਸ਼ਿਆਂ ਖਿਲਾਫ ਮੋਰਚਾ ਲੈ ਕੇ ਉਹ ਸਾਈਕਲ ਯਾਤਰਾ ਕਰ ਰਿਹਾ ਹੈ। ਉਸ ਨੇ ਆਪਣੀ ਇਹ ਯਾਤਰਾ ਪਟਿਆਲਾ ਜ਼ਿਲੇ ਦੇ ਪਿੰਡ ਪਾਤਰਾ ਤੋਂ ਸ਼ੁਰੂ ਕੀਤੀ ਹੈ ਅਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਜਾ ਕੇ ਨਸ਼ਿਆਂ ਖਿਲਾਫ ਬੈਨਰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਕਿਹਾ, ''ਮੈਂ ਪੰਜਾਬ ਦੀ ਖੁਸ਼ਹਾਲੀ ਲਈ ਸਾਈਕਲ ਯਾਤਰਾ ਕਰ ਰਿਹਾ ਹਾਂ ਅਤੇ ਨਾਲ-ਨਾਲ ਧਾਰਮਿਕ ਸਥਾਨਾਂ 'ਤੇ ਜਾ ਕੇ ਪੰਜਾਬ 'ਚੋਂ ਨਸ਼ੇ ਨੂੰ ਬਾਹਰ ਕੱਢਣ ਦੀ ਅਰਦਾਸ ਕਰਦਾ ਹਾਂ। ਮੈਂ ਸਰਕਾਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਪੰਜਾਬ 'ਚੋਂ ਨਸ਼ਾ ਬਾਹਰ ਕੱਢਣ ਲਈ ਖੇਡਾਂ ਪ੍ਰਤੀ ਰੁਝਾਨ ਵਧਾਉਣਾ ਪਵੇਗਾ ਤਾਂ ਕਿ ਨਸ਼ਿਆ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ। ਪੰਜਾਬ 'ਚੋਂ ਨਸ਼ਾ ਫੇਸਬੁੱਕ ਜਾਂ ਸੋਸ਼ਲ ਮੀਡੀਆ 'ਤੇ ਵੱਡੀਆਂ-ਵੱਡੀਆਂ ਪੋਸਟਾਂ ਪਾ ਕੇ ਨਹੀਂ ਕੱਢਿਆ ਜਾ ਸਕਦਾ।''

ਦੱਸ ਦੇਈਏ ਕਿ ਗਲਵ ਵੜੈਚ ਦੀ ਇਹ ਯਾਤਰਾ ਅਟਾਰੀ ਵਾਹਗਾ ਸਰਹੱਦ 'ਤੇ ਜਾ ਕੇ ਖਤਮ ਹੋਵੇਗੀ। ਉਸ ਨੇ ਸਾਈਕਲ ਚਲਾ ਕੇ ਲੋਕਾਂ ਨੂੰ ਨਸ਼ਾ ਨਾ ਕਰਨ ਅਤੇ ਖੇਡ ਦੇ ਮੈਦਾਨਾਂ 'ਚ ਆਉਣ ਦਾ ਸੱਦਾ ਦਿੱਤਾ। 


Tags: Galav WaraichKurta PajamaPunjabi Singerਗਲਵ ਵੜੈਚ

Edited By

Sunita

Sunita is News Editor at Jagbani.