FacebookTwitterg+Mail

ਹਰਦੀਪ ਸਿੰਘ ਦਾ 'ਗੱਲਾਂ ਕਰਾਰੀਆਂ' ਗੀਤ ਰਿਲੀਜ਼, ਨਵੇਕਲੀ ਯਾਰੀ 'ਤੇ ਮਾਰਦਾ ਕਰਾਰੀ ਸੱਟ

gallan karariyan
25 August, 2018 11:17:13 AM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੇ ਪੱਧਰ ਨੂੰ ਪੰਜਾਬੀ ਗਾਇਕ ਦਿਨੋਂ-ਦਿਨ ਸੱਭਿਆਚਾਰਕ ਗਾਇਕੀ ਨਾਲ ਉੱਚਾ ਚੁੱਕ ਰਹੇ ਹਨ। ਅਜਿਹੇ ਹੀ ਗਾਇਕਾਂ ਦੀ ਤਦਾਦ 'ਚ ਪੰਜਾਬੀ ਗਾਇਕ ਹਰਦੀਪ ਸਿੰਘ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਹਾਲ ਹੀ 'ਚ ਗਾਇਕ ਹਰਦੀਪ ਸਿੰਘ ਦਾ ਨਵਾਂ ਗੀਤ 'ਗੱਲਾਂ ਕਰਾਰੀਆਂ' ਰਿਲੀਜ਼ ਹੋਇਆ ਹੈ, ਜੋ ਯਾਰਾਂ ਦੀ ਯਾਰੀਆਂ 'ਤੇ ਵਿਅੰਗ ਹੈ। ਇਸ ਗੀਤ ਦੇ ਬੋਲ ਸੁੱਖਾ ਵਡਾਲੀ ਨੇ ਲਿਖੇ ਹਨ ਅਤੇ ਸੰਗੀਤ ਜੈਦੇਵ ਕੁਮਾਰ ਨੇ ਦਿੱਤਾ ਹੈ। ਹਰਦੀਪ ਸਿੰਘ ਦੇ ਇਸ ਗੀਤ ਨੂੰ ਟੀ. ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਹਰਦੀਪ ਸਿੰਘ ਦਾ ਗੀਤ 'ਗੱਲਾਂ ਕਰਾਰੀਆਂ' ਅੱਜ ਦੇ ਯਾਰਾਂ ਦੀ ਯਾਰੀ 'ਤੇ ਕਰਾਰੀ ਸੱਟ ਮਾਰਦੀ ਹੈ। ਉਨ੍ਹਾਂ ਨੇ ਗੀਤ 'ਚ ਕਿਹਾ ਕਿ ਸਾਡੇ ਸਮੇਂ ਕਾਇਮ ਜਮੀਰਾਂ, ਅਣਖਾਂ ਅਤੇ ਸਰਦਾਰੀਆਂ ਸਨ। ਜੋ ਕਹਿੰਦੇ ਸੀ ਉਹੀ ਕਰਦੇ ਸਨ। ਹਰਦੀਪ ਸਿੰਘ ਦੇ ਗੀਤ 'ਗੱਲਾਂ ਕਰਾਰੀਆਂ' ਦਾ ਵੀਡੀਓ 3 ਮਿੰਟ 8 ਸੈਕਿੰਡ ਦਾ ਹੈ, ਜਿਸ 'ਚ ਉਨ੍ਹਾਂ ਨੇ ਅੱਜ ਦੇ ਲੋਕਾਂ ਦੀ ਯਾਰੀ ਦੀ ਲਾਲਸਾ ਨੂੰ ਦਿਖਾਇਆ ਹੈ।


Tags: Gallan KarariyanHardeep SinghJaidev KumarSukha WadaliPunjabi Singer

Edited By

Sunita

Sunita is News Editor at Jagbani.