FacebookTwitterg+Mail

ਸ਼ੁਰੂ ਹੋਈ 'ਗੇਮ ਆਫ ਥ੍ਰੋਨਸ' ਦੇ ਪ੍ਰੀਕਵਲ ਦੀ ਸ਼ੂਟਿੰਗ

game of thrones prequel pilot begins filming in northern ireland
21 June, 2019 08:59:53 AM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਸੀਰੀਜ਼ ਜੀਓਟੀ ਯਾਨੀ 'ਗੇਮ ਆਫ ਥ੍ਰੋਨਸ' ਦੇ ਖਤਮ ਹੋਣ ਤੋਂ ਬਾਅਦ ਕਈ ਫੈਨਜ਼ ਸਨ, ਜੋ ਇਸ ਨਾਲ ਜੁੜੇ ਸੀਜ਼ਨ ਦੀ ਮੰਗ ਕਰ ਰਹੇ ਸਨ। ਇਸ ਦੇ ਨਾਲ ਹੀ ਸੀਰੀਜ਼ ਦੀ ਟੀਮ ਨੇ ਇਸ ਦੇ ਪ੍ਰੀਕਵਲ ਦੀ ਕਹਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਜੀਓਟੀ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਇਸ ਦੇ ਪ੍ਰੀਕਵਲ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਪ੍ਰੀਕਵਲ 'ਚ ਸ਼ੋਅ ਦੀ ਉਹ ਕਹਾਣੀ ਦਿਖਾਈ ਜਾਵੇਗੀ, ਜੋ ਸ਼ੋਅ ਤੋਂ ਪਹਿਲਾਂ ਦੀ ਹੈ। ਐਂਟਰਟੈਨਮੈਂਟ ਵੀਕਲੀ ਮੁਤਾਬਕ ਇਸ ਦੀ ਸ਼ੂਟਿੰਗ ਨੀਦਰਲੈਂਡ 'ਚ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਵੀ 2011 ਤੋਂ 2019 ਤਕ 'ਗੇਮ ਆਫ ਥ੍ਰੋਨਸ' ਦੀ ਸ਼ੂਟਿੰਗ ਇੱਥੇ ਹੀ ਹੋਈ ਹੈ। ਹੁਣ ਤਕ ਅੇਚਬੀਓ ਦੀ ਇਸ ਫੈਂਟਸੀ ਸੀਰੀਜ ਦਾ ਕੋਈ ਨਾਂ ਨਹੀ ਰੱਖੀਆ ਗਿਆ।
ਦੱਸ ਦਈਏ ਕਿ ਅਜੇ ਤੱਕ ਇਸ ਦੀ ਸ਼ੂਟਿੰਗ ਬਾਰੇ ਇਹ ਵੀ ਸਾਫ ਨਹੀ ਹੈ ਕਿ ਇਸ ਦੀ ਸ਼ੂਟਿੰਗ ਹੋਰ ਕਿਸੇ ਦੇਸ਼ 'ਚ ਹੋਣੀ ਹੈ ਜਾਂ ਨਹੀ। ਪ੍ਰੀਕਵਲ ਦੀ ਜੋ ਕਹਾਣੀ ਹੋਵੇਗੀ ਉਹ 'ਗੇਮ ਆਫ ਥ੍ਰੋਨਸ' ਦੀ ਕਹਾਣੀ ਤੋਂ ਹਜ਼ਾਰਾਂ ਸਾਲ ਪਹਿਲਾਂ ਦੀ ਹੋਵੇਗੀ। ਇਸ ਸ਼ੋਅ 'ਚ ਨਓਮੀ ਵਾਟਸ, ਜੋਸ਼ ਵ੍ਹਾਇਟਹਾਉਸ, ਨਓਮੀ ਏਕੀ, ਡੇਨਜੀ ਗਫ਼, ਮਿਰਾਂਡਾ ਰਿਚਰਡਸਨ ਜਿਹੇ ਕਲਾਕਾਰ ਵੀ ਹੋਣਗੇ। ਹੋ ਸਕਦਾ ਹੈ ਕਿ ਇਹ ਸਰੀ 2020 ਦੇ ਆਖਰ 'ਚ ਆਨਏਅਰ ਹੋ ਜਾਵੇ।


Tags: Game of ThronesPrequel Begins FilmingNorthern IrelandJessica JonesJamie Campbell Bower

Edited By

Sunita

Sunita is News Editor at Jagbani.