FacebookTwitterg+Mail

ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਦੇ ਡੈਬਿਊ ਟਰੈਕ ਨੂੰ ਮਿਲਿਆ ਯੂਟਿਊਬ 'ਤੇ ਭਰਵਾਂ ਹੁੰਗਾਰਾ (ਵੀਡੀਓ)

game pa geya full video song
21 October, 2018 02:30:08 PM

ਜਲੰਧਰ (ਬਿਊਰੋ)— ਪੰਜਾਬੀ ਗਾਇਕੀ ਦੇ ਖੇਤਰ 'ਚ ਦੋ ਨਵੇਂ ਫਨਕਾਰਾਂ ਦੀ ਐਂਟਰੀ ਹੋਈ ਹੈ। 20 ਅਕਤੂਬਰ ਨੂੰ ਰਿਲੀਜ਼ ਹੋਏ ਗੀਤ 'ਗੇਮ ਪਾ ਗਿਆ' ਨਾਲ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਨੇ ਆਪਣਾ ਗਾਇਕੀ ਸਫਰ ਸ਼ੁਰੂ ਕਰ ਲਿਆ ਹੈ। 24 ਘੰਟਿਆਂ 'ਚ ਇਸ ਗੀਤ ਨੂੰ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 'ਗੇਮ ਪਾ ਗਿਆ' ਇਕ ਉਤਸ਼ਾਹਿਤ ਕਰਨ ਵਾਲਾ ਗੀਤ ਹੈ, ਜਿਸ 'ਚ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਨੇ ਇਕ ਆਮ ਵਿਅਕਤੀ ਦੀ ਮਿਹਨਤ ਦਿਖਾਈ ਹੈ।

ਗੀਤ ਦੇ ਬੋਲ ਸਮਰ ਗਿੱਲ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। ਟੀਮ ਪਰਮੀਸ਼ ਵਰਮਾ ਦੇ ਡਿੰਪਲ ਭੁੱਲਰ ਤੇ ਸੁਖਨ ਵਰਮਾ ਨੇ ਗੀਤ ਦੀ ਵੀਡੀਓ ਤਿਆਰ ਕੀਤੀ ਹੈ, ਜਿਹੜੀ ਤੁਹਾਡੇ ਅੰਦਰ ਜੋਸ਼ ਭਰ ਦੇਵੇਗੀ। ਸਪੀਡ ਰਿਕਾਰਡਸ ਦੇ ਬੈਨਰ ਹੇਠ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।

ਦੱਸਣਯੋਗ ਹੈ ਕਿ ਬਰਿੰਦਰ ਢਪਈ ਪੰਜਾਬੀ ਗੀਤਾਂ 'ਚ ਮਾਡਲਿੰਗ ਕਰਨ ਤੋਂ ਇਲਾਵਾ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' ਵਿਚ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ। ਕਪਿਲ ਸ਼ਰਮਾ ਦੇ ਸ਼ੋਅ 'ਚ ਬਰਿੰਦਰ ਢਪਈ ਦੀ ਫਿਟਨੈੱਸ ਦੀ ਵੀ ਕਾਫੀ ਤਾਰੀਫ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹ ਚਰਚਾ 'ਚ ਆਏ।


Tags: Game Pa Geya Barinder Dhapai Dilpreet Virk Speed Records Desi Crew Dimple Bhullar Sukhan Verma Team Parmish Verma

Edited By

Rahul Singh

Rahul Singh is News Editor at Jagbani.