FacebookTwitterg+Mail

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜੀਵਨ ’ਤੇ ਬਣੀਆਂ ਹਨ ਇਹ ਫਿਲਮਾਂ

gandhi jayanti
02 October, 2019 09:40:04 AM

ਮੁੰਬਈ(ਬਿਊਰੋ)- ਮੋਹਨਦਾਸ ਕਰਮਚੰਦ ਗਾਂਧੀ ਜਿੰਨ੍ਹਾਂ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 2 ਅਕਤੂਬਰ 1969 ਨੂੰ ਮਹਾਤਮਾ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ‘ਚ ਹੋਇਆ ਸੀ। ਮਹਾਤਮਾ ਗਾਂਧੀ ਦੇ ਵਿਚਾਰ ਅਤੇ ਦੇਸ਼ ਦੀ ਅਜ਼ਾਦੀ ‘ਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ। ਉਨ੍ਹਾਂ ਦੀ ਜਯੰਤੀ ‘ਤੇ ਅਸੀਂ ਤੁਹਾਨੂੰ ਉਨ੍ਹਾਂ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ‘ਚ ਮਹਾਤਮਾ ਗਾਂਧੀ ਦੇ ਸਿਧਾਂਤ ਅਤੇ ਉਨ੍ਹਾਂ ਦੇ ਜੀਵਨ ਨੂੰ ਪੇਸ਼ ਕੀਤਾ ਗਿਆ ਹੈ।

‘ਗਾਂਧੀ’

ਇਸ ਫਿਲਮ ‘ਚ ਬੈਨ ਕਿੰਗਸਲੇ ਨੇ ਮਹਾਤਮਾ ਗਾਂਧੀ ਦਾ ਕਿਰਦਾਰ ਅਦਾ ਕੀਤਾ ਸੀ। 1982 ‘ਚ ਆਈ ਇਸ ਫਿਲਮ ਨੇ 8 Oscars ਅਤੇ 26 ਦੂਜੇ ਫਿਲਮ ਐਵਾਰਡ ਹਾਸਲ ਕੀਤੇ, ਜਿੰਨ੍ਹਾਂ ‘ਚ BAFTA, Grammy, Golden Globe and Golden Guild awards ਸ਼ਾਮਲ ਸਨ। ਇਸ ਫਿਲਮ ‘ਚ ਦਿਖਾਇਆ ਗਿਆ ਕਿ ਕਿੰਝ ਮਹਾਤਮਾ ਗਾਂਧੀ ਨੇ ਸੱਚ ਦੀ ਲਾਠੀ ਚੁੱਕ ਦੇਸ਼ ਦੀ ਆਜ਼ਾਦੀ ‘ਚ ਵਡਮੁੱਲਾ ਯੋਗਦਾਨ ਪਾਇਆ।

‘ਦਿ ਮੇਕਿੰਗ ਆਫ ਮਹਾਤਮਾ’

ਇਸ ਫਿਲਮ ‘ਚ ਬਾਲੀਵੁੱਡ ਅਦਾਕਾਰ ਰਜਿਤ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ‘ਚ ਮਹਾਤਮਾ ਗਾਂਧੀ ਦਾ ਸਾਊਥ ਅਫਰੀਕਾ ਦੇ ਸਫਰ ਅਤੇ ਭਾਰਤ ‘ਚ ਵਾਪਸੀ ਦਾ ਜ਼ਿਕਰ ਹੈ। ਇਸ ਫਿਲਮ ਲਈ ਐਕਟਰ ਰਜਿਤ ਕਪੂਰ ਨੂੰ ਬੈਸਟ ਐਕਟਰ ਲਈ ਸਿਲਵਰ ਲੋਟਸ ਐਵਾਰਡ ਮਿਲਿਆ ਸੀ।

‘ਗਾਂਧੀ ਮਾਈ ਫਾਦਰ’

ਇਸ ਫਿਲਮ ‘ਚ ਦਿਖਾਇਆ ਗਿਆ ਸੀ ਕਿ ਮਹਾਤਮਾ ਗਾਂਧੀ ਕਿਹੋ ਜਿਹੇ ਪਿਤਾ ਸਨ। ਫਿਲਮ ‘ਚ ਉਨ੍ਹਾਂ ਦੇ ਬੱਚਿਆਂ ਅਤੇ ਪਰਿਵਾਰ ਬਾਰੇ ਵੀ ਦੱਸਿਆ ਗਿਆ ਹੈ। ਇਸ ਫਿਲਮ ‘ਚ ਦਰਸ਼ਨ ਜ਼ਰੀਆਵਾਲਾ ਨੇ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਸੀ ਅਤੇ ਆਪਣੀ ਅਦਾਕਾਰੀ ਲਈ ਬੈਸਟ ਸਪੋਰਟਿੰਗ ਐਕਟਰ ਦਾ ਨੈਸ਼ਨਲ ਐਵਾਰਡ ਹਾਸਲ ਕੀਤਾ ਸੀ।

‘ਲਗੇ ਰਹੋ ਮੁੰਨਾ ਭਾਈ’

ਇਸ ਫਿਲਮ ‘ਚ ਬੜੇ ਹੀ ਰੋਚਕ ਤਰੀਕੇ ਨਾਲ ਮਹਾਤਮਾ ਗਾਂਧੀ ਦੇ ਸਿਧਾਂਤਾਂ ਬਾਰੇ ਸਮਝਾਇਆ ਗਿਆ। ਸੰਜੈ ਦੱਤ ਨੂੰ ਮੁੱਖ ਭੂਮਿਕਾ ‘ਚ ਲੈ ਕੇ ਬਣੀ ਇਸ ਫਿਲਮ ਨੇ ਸਭ ‘ਤੇ ਡੂੰਘਾ ਅਸਰ ਕੀਤਾ ਸੀ। ਇਸ ਫਿਲਮ ਨੇ ਕਈ ਐਵਾਰਡ ਆਪਣੇ ਨਾਮ ਕੀਤੇ ਸਨ।

‘ਮੈਨੇ ਗਾਂਧੀ ਕੋ ਨਹੀਂ ਮਾਰਾ’

ਸਾਲ 2005 ‘ਚ ਆਈ ਇਸ ਫਿਲਮ ‘ਚ ਅਨੁਪਮ ਖੇਰ ਅਤੇ ਉਰਮਿਲਾ ਮਾਤੋਂਡਕਰ ਮੁੱਖ ਭੂਮਿਕਾਵਾਂ ‘ਚ ਸਨ। ਫਿਲਮ ਨੂੰ Jahnu Barua ਵੱਲੋਂ ਡਾਇਰੈਕਟ ਕੀਤਾ ਗਿਆ ਹੈ।

‘ਹੇ ਰਾਮ’

ਨਸੀਰੂਦੀਨ ਸ਼ਾਹ ਨੇ ਇਸ ਫਿਲਮ ‘ਚ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਨਸੀਰੂਦੀਨ ਸ਼ਾਹ ਤੋਂ ਇਲਾਵਾ ਫਿਲਮ ‘ਚ ਸ਼ਾਹਰੁਖ ਖਾਨ, ਰਾਣੀ ਮੁਖਰਜੀ ਅਤੇ ਹੇਮਾ ਮਾਲਿਨੀ ਵੀ ਸਨ।

 


Tags: Gandhi Jayanti 2019Mohandas Karamchand GandhiMahatma GandhiBollywood Movies

About The Author

manju bala

manju bala is content editor at Punjab Kesari