FacebookTwitterg+Mail

ਵੈਂਟੀਲੇਟਰ ’ਤੇ ਹੈ ‘ਗੰਦੀ ਬਾਤ’ ਫੇਮ ਅਦਾਕਾਰਾ ਗਹਿਨਾ ਵਸ਼ਿਸ਼ਠ, ਹਾਲਤ ਅਜੇ ਵੀ ਗੰਭੀਰ

gandii baat actress gehana vasisth battling for life after cardiac arrest
22 November, 2019 04:13:41 PM

ਮੁੰਬਈ(ਬਿਊਰੋ)- ਟੀ.ਵੀ. ਅਦਾਕਾਰਾ ਗਹਿਨਾ ਵਸ਼ਿਸ਼ਠ ਵੀਰਵਾਰ ਨੂੰ ਸ਼ੂਟਿੰਗ ਦੌਰਾਨ ਅਚਾਨਕ ਬੇਹੋਸ਼ ਹੋ ਗਈ। ਗਹਿਨਾ ਵਸ਼ਿਸ਼ਠ ਮਡ ਆਈਲੈਂਡ ਵਿਚ ਆਪਣੀ ਆਉਣ ਵਾਲੀ ਵੈੱਬ ਸੀਰੀਜ ਦੀ ਸ਼ੂਟਿੰਗ ਦੌਰਾਨ ਅਚਾਨਕ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਲਾਡ ਦੇ Raksha Hospital ਵਿਚ ਭਰਤੀ ਕਰਵਾਇਆ ਗਿਆ। ਖਬਰ ਮੁਤਾਬਕ ਡਾਕਟਰਾਂ ਨੇ ਗਹਿਨਾ ਵਸ਼ਿਸ਼ਠ ਦੀ ਸਥਿਤੀ ਗੰਭੀਰ ਦੱਸੀ ਹੈ। ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਗੱਲਬਾਤ ਦੌਰਾਨ ਡਾਕਟਰ ਨੇ ਦੱਸਿਆ,‘‘ਗਹਿਨਾ ਵਸ਼ਿਸ਼ਠ ਫਿਲਹਾਲ ਕਿਸੇ ਵੀ ਚੀਜ਼ ’ਤੇ ਰਿਸਪਾਂਸ ਨਹੀਂ ਕਰ ਰਹੀ ਹੈ। ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ। ਅਸੀਂ ਉਨ੍ਹਾਂ ਨੂੰ ਇਸ ਲਈ ਵੈਂਟੀਲੇਟਰ ’ਤੇ ਰੱਖਿਆ ਹੈ ਤਾਂ ਕਿ ਉਨ੍ਹਾਂ ਨੂੰ ਆਕਸੀਜਨ ਦੇ ਰਾਹੀਂ ਸਾਹ ਦਿੱਤਾ ਜਾ ਸਕੇ। ਉਨ੍ਹਾਂ ਦੀ ਤਬੀਅਤ ਬਹੁਤ ਜਿਆਦਾ ਗੰਭੀਰ ਹੈ, ਉਹ ਹੁਣ ਨਿਗਰਾਨੀ ਵਿਚ ਹੈ।’’ 
Punjabi Bollywood Tadka
ਖਬਰ ਮੁਤਾਬਕ, ਗਹਿਨਾ ਵਸ਼ਿਸ਼ਠ ਬਿਨਾਂ ਪ੍ਰਾਪਰ ਡਾਈਟ ਲਈ ਲਗਾਤਾਰ 48 ਘੰਟੇ ਤੋਂ ਸ਼ੂਟਿੰਗ ਕਰ ਰਹੀ ਸੀ, ਜਿਸ ਕਾਰਨ ਉਹ ਸੈੱਟ ’ਤੇ ਬੇਹੋਸ਼ ਹੋ ਗਈ। ਡਾਕਟਰਾਂ ਮੁਤਾਬਕ, ਉਨ੍ਹਾਂ ਦਾ ਸ਼ੂਗਰ ਪੱਧਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਅਤੇ ਬਲੱਡ ਪ੍ਰੈੱਸ਼ਰ ਘੱਟ ਸੀ। ਸ਼ੂਗਰ ਦੀਆਂ ਦਵਾਈਆਂ ਤੋਂ ਇਲਾਵਾ ਉਹ ਕਿਸੇ ਹੋਰ ਚੀਜ਼ ਦੀ ਦਵਾਈ ਵੀ ਲੈ ਰਹੀ ਸੀ। ਉਥੇ ਹੀ ਗਹਿਨਾ ਵਸ਼ਿਸ਼ਠ ਦੇ ਦੋਸਤਾਂ ਦੀਆਂ ਮੰਨੀਏ ਤਾਂ ਉਹ 36 ਘੰਟਿਆਂ ਤੋਂ ਸਿਰਫ ਉਸ ਨੇ ਐਨਰਜੀ ਡਰਿੰਕ ਹੀ ਲਿਆ ਸੀ ਇਸ ਤੋਂ ਇਲਾਵਾ ਕੁੱਝ ਨਹੀਂ ਖਾਧਾ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਟੈਸਟ ਦੀ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ ਉਦੋ ਤੱਕ ਉਹ ਕੁਝ ਨਹੀਂ ਕਹਿ ਸਕਦੇ। ਇਹ ਕਿਸੇ ਦਵਾਈ ਦਾ ਰਿਐਕਸ਼ ਹੈ ਜਾਂ ਕੁਝ ਹੋਰ। ਅਜੇ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।


Tags: Gandii BaatGehana VasisthRaksha HospitalTreatmentVentilator

About The Author

manju bala

manju bala is content editor at Punjab Kesari