FacebookTwitterg+Mail

ਗਣੇਸ਼ ਚਤੁਰਥੀ ਦੇ ਤਿਉਹਾਰ ਨੂੰ ਹੋਰ ਵੀ ਖਾਸ ਬਣਾਉਂਦੈ ਇਹ ਫਿਲਮੀ ਗੀਤ (ਵੀਡੀਓ)

ganesh chaturthi 2019 7 bollywood songs to get you into the spirit of festivity
02 September, 2019 01:36:46 PM

ਜਲੰਧਰ (ਬਿਊਰੋ) — ਪੰਜਾਬ ’ਚ ਹਰ ਤਿਉਹਾਰ ਬਹੁਤ ਦੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ‘ਗਣੇਸ਼ ਚਤੁਰਥੀ’ ਦੀਆਂ ਰੌਣਕਾਂ ਹਰ ਪਾਸੇ ਦੇਖਣ ਨੂੰ ਮਿਲ ਰਹੀਆਂ ਹਨ। ਆਮ ਹੋਵੇ ਜਾਂ ਖਾਸ ਹਰ ਕੋਈ ਗਣੇਸ਼ ਉਤਸਵ ਦੇ ਜਸ਼ਨ ’ਚ ਡੁੱਬਿਆ ਹੋਇਆ ਹੈ। ਅਸਲ ਜ਼ਿੰਦਗੀ ਤੋਂ ਇਲਾਵਾ ਗਣੇਸ਼ ਜੀ ਨੂੰ ਫਿਲਮਾਂ ’ਚ ਵੀ ਖਾਸ ਮਹੱਤਵ ਦਿੱਤਾ ਗਿਆ ਹੈ। ਇਥੋ ਤੱਕ ਕਿ ਕਈ ਫਿਲਮਾਂ ’ਚ ਵੀ ਗਣੇਸ਼ ਉਤਸਵ ਮਨਾਉਂਦੇ ਦਿਖਾਇਆ ਗਿਆ ਹੈ। ਖਾਸ ਗੱਲ ਹੈ ਕਿ ਤਿਉਹਾਰਾਂ ’ਚ ਭਗਵਾਨ ਗਣੇਸ਼ ਜੀ ’ਤੇ ਆਧਾਰਿਤ ਗੀਤ ਵੀ ਖੂਬ ਚਰਚਾ ’ਚ ਰਹੇ ਹਨ। ‘ਗਣੇਸ਼ ਚਤੁਰਥੀ’ ਦੇ ਖਾਸ ਮੌਕੇ ’ਤੇ ਬਾਲੀਵੁੱਡ ਦੇ ਸੁਪਰਹਿੱਟ ਗੀਤ ਅਤੇ ਆਰਤੀ, ਜੋ ਭਗਵਾਨ ਗਣੇਸ਼ ’ਤੇ ਆਧਾਰਿਤ ਹਨ।

ਮੋਰਯਾ ਰੇ
ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੀ ਫਿਲਮ ‘ਡਾਨ’ ਸਾਲ 2006 ’ਚ ਰਿਲੀਜ਼ ਹੋਈ ਸੀ। ਇਸ ਫਿਲਮ ’ਚ ਵੀ ਗਣੇਸ਼ ਉਤਸਵ ਦਿਖਾਇਆ ਗਿਆ ਹੈ। ਇਸ ਫਿਲਮ ਦਾ ‘ਮੋਰਯਾ ਰੇ’ ਗੀਤ ਕਾਫੀ ਸੁਪਰਹਿੱਟ ਰਿਹਾ। ਇਸ ਫਿਲਮ ’ਚ ਸ਼ਾਹਰੁਖ ਖਾਨ, ਪਿ੍ਰਯੰਕਾ ਚੋਪੜਾ ਤੇ ਅਰਜੁਨ ਰਾਮਪਾਲ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਸਨ। 

ਬੱਪਾ
ਰਿਤੇਸ਼ ਦੇਸ਼ਮੁਖ ਦੀ ਫਿਲਮ ‘ਬੈਂਜੋ’ ਸਾਲ 2016 ’ਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ‘ਬੱਪਾ’ ਗੀਤ ਕਾਫੀ ਹਿੱਟ ਹੋਇਆ ਸੀ। 

ਜੈ ਦੇਵ ਜੈ ਦੇਵ
ਸੰਜੇ ਦੱਤ ਦੀ ਫਿਲਮ ‘ਵਾਸਤਵ’ ’ਚ ਭਗਵਾਨ ਗਣੇਸ਼ ਦੀ ਆਰਤੀ ਕਾਫੀ ਚਰਚਾ ’ਚ ਰਹੀ। ਇਸ ਆਰਤੀ ਦੇ ਬੋਲ ‘ਜੈ ਦੇਵ ਜੈ ਦੇਵ’ ਹਨ। ਇਸ ਫਿਲਮ ’ਚ ਸੰਜੇ ਦੱਤ ਤੋਂ ਇਲਾਵਾ ਨਮਰਤਾ ਸ਼ਿਰੋਡਕਰ ਵੀ ਸੀ।

ਆਲਾ ਰੇ ਆਲਾ ਗਣਪਤੀ ਆਲਾ
‘ਡੈਡੀ’ ਫਿਲਮ ਦਾ ‘ਆਲਾ ਰੇ ਆਲਾ ਗਣਪਤੀ’ ਗੀਤ ਸੁਪਰਹਿੱਟ ਰਿਹਾ। ਇਸ ਫਿਲਮ ’ਚ ਅਰਜੁਨ ਰਾਮਪਾਲ ਤੇ ਐਸ਼ਵਰਿਆ ਰਾਜੇਸ਼ ਸੀ। ਇਹ ਫਿਲਮ ਸਾਲ 2017 ’ਚ ਰਿਲੀਜ਼ ਹੋਈ ਸੀ। 

ਦੇਵਾ ਸ਼੍ਰੀ ਗਣੇਸ਼ਾ
ਰਿਤਿਕ ਰੌਸ਼ਨ ਦੀ ਫਿਲਮ ‘ਅਗਨੀਪਥ’ ਦੀ ‘ਦੇਵਾ ਸ਼੍ਰੀ ਗਣੇਸ਼ਾ’ ਆਰਤੀ ਵੀ ਕਾਫੀ ਹਿੱਟ ਰਹੀ। ਇਸ ਫਿਲਮ ’ਚ ਰਿਤਿਕ ਰੌਸ਼ਨ ਤੋਂ ਪਿ੍ਰਯੰਕਾ ਚੋਪੜਾ ਸੀ।

ਸਾਡਾ ਦਿਲ ਵਿਲ ਤੂੰ ਗਾ ਗਾ ਗਣਪਤੀ
‘ਏ. ਬੀ. ਸੀ. ਡੀ’ ਫਿਲਮ ਸਾਲ 2013 ’ਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਗੀਤ ‘ਸਾਡਾ ਦਿਲ ਵਿਲ ਤੂੰ ਗਾ ਗਾ ਗਣਪਤੀ’ ਹਿੱਟ ਰਿਹਾ ਸੀ।

ਗਣਪਤੀ ਆਪਣੇ ਗਾਂਵ ਚਲੇ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ ‘ਅਗਨੀਪਥ’ ਦਾ ਗੀਤ ‘ਗਣਪਤੀ ਆਪਣੇ ਗਾਂਵ ਚਲੇ’ ਵੀ ਕਾਫੀ ਸੁਪਰਹਿੱਟ ਰਿਹਾ ਸੀ।


Tags: Ganesh Chaturthi 20197 Bollywood Songs FestivityMaharashtraKarnatakaBappaJaidev JaidevAala Re Aala GaneshaDeva Shree Ganesha

Edited By

Sunita

Sunita is News Editor at Jagbani.