ਮੁੰਬਈ(ਬਿਊਰੋ)— ਕੁਝ ਸਮੇਂ ਤੋਂ ਆਰ. ਕੇ. ਸਟੂਡੀਓ ਕਾਫੀ ਸੁਰਖੀਆਂ 'ਚ ਛਾਇਆ ਹੋਇਆ। ਹਾਲ ਹੀ 'ਚ ਖਬਰ ਆਈ ਹੈ ਕਿ ਕਪੂਰ ਪਰਿਵਾਰ ਨੇ ਸਟੂਡੀਓ ਨੂੰ ਕੁਝ ਕਾਰਨਾਂ ਕਰਕੇ ਵੇਚਣ ਦਾ ਫੈਸਲਾ ਲਿਆ ਹੈ। ਇਸ ਕਰਕੇ ਇਸ ਸਾਲ ਆਰ. ਕੇ. ਸਟੂਡੀਓ 'ਚ ਕਪੂਰ ਪਰਿਵਾਰ ਆਪਣਾ ਆਖਰੀ ਗਣੇਸ਼ ਉਤਸਵ ਸੈਲੀਬ੍ਰੇਟ ਕਰ ਰਿਹਾ ਹੈ। ਵੀਰਵਾਰ ਨੂੰ ਕਪੂਰ ਪਰਿਵਾਰ ਦੇ ਮੈਂਬਰਾਂ ਨੇ ਸਟੂਡੀਓ 'ਚ ਕਈ ਲੋਕਾਂ ਨਾਲ ਮਿਲ ਕੇ ਗਣੇਸ਼ ਚਤੁਰਥੀ ਮਨਾਈ।
ਆਰ. ਕੇ. ਸਟੂਡੀਓ 'ਚ ਗਣੇਸ਼ ਚਤੁਰਥੀ ਤੇ ਹੌਲੀ ਜਿਹੇ ਤਿਉਹਾਰ ਕਾਫੀ ਧੂਮਧਾਮ ਨਾਲ ਮਨਾਏ ਜਾਂਦੇ ਸੀ। ਇਸ ਵਾਰ ਵੀ ਅਜਿਹਾ ਹੀ ਹੋਇਆ ਪਰ ਇਸ ਸਾਲ ਕਪੂਰ ਖਾਨਦਾਨ ਕੁਝ ਇਮੋਸ਼ਨਲ ਹੋ ਗਿਆ। ਕਪੂਰ ਪਰਿਵਾਰ ਨੇ ਆਰ. ਕੇ. ਸਟੂਡਿਓ ਨੂੰ ਵੇਚਣ ਦਾ ਫੈਸਲਾ ਲਿਆ ਹੈ।
ਇਸ ਕਰਕੇ ਇਸ ਵਾਰ ਗਣੇਸ਼ ਜੀ ਨੂੰ ਸਟੂਡੀਓ 'ਚ ਸਥਾਪਿਤ ਕੀਤਾ ਗਿਆ ਹੈ। ਰਾਜ ਕਪੂਰ ਨੇ 70 ਸਾਲ ਪਹਿਲਾਂ ਇਸ ਸਟੂਡੀਓ ਦਾ ਨੀਂਹ ਪੱਥਰ ਰੱਖਿਆ ਸੀ ਪਰ ਪਿਛਲੇ ਸਾਲ ਸਟੂਡੀਓ 'ਚ ਅੱਗ ਲੱਗਣ ਕਾਰਨ ਇਸ ਦਾ ਕਾਫੀ ਨੁਕਸਾਨ ਹੋਇਆ ਹੈ।
ਗਣੇਸ਼ ਚਤੁਰਥੀ ਵਾਲੇ ਦਿਨ ਰਣਧੀਰ ਕਪੂਰ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਇਸ ਸਟੂਡੀਓ ਨੂੰ ਦੁਬਾਰਾ ਖੜ੍ਹਾ ਕਰਨ 'ਚ ਨਾਕਾਮਯਾਬ ਹੈ। ਇਸ ਕਾਰਨ ਇਸ ਨੂੰ ਵੇਚਣ ਦਾ ਸਖਤ ਫੈਸਲਾ ਲੈਣਾ ਪਿਆ। ਇਸ ਮੌਕੇ ਕਪੂਰ ਪਰਿਵਾਰ ਹੀ ਨਹੀਂ ਸਗੋਂ ਸਟੂਡੀਓ 'ਚ ਕੰਮ ਕਰਨ ਵਾਲੇ ਲੋਕ ਵੀ ਭਾਵੁਕ ਹੋ ਗਏ।
ਬੀਤੇ ਦਿਨ ਦੀਆਂ ਸਟੂਡੀਓ ਤੋਂ ਸਾਹਮਣੇ ਆਈਆਂ ਤਸਵੀਰਾਂ ਤੇ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲੱਗ ਰਿਹਾ ਹੈ ਕਿ ਸਭ ਨੇ ਇਸ ਨੂੰ ਗ੍ਰੈਂਡ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਘਰ ਦੀ ਗੱਲ ਕੀਤੀ ਜਾਵੇ ਤਾਂ ਰਿਸ਼ੀ ਕਪੂਰ ਨੇ ਆਪਣੇ ਘਰ 'ਚ ਬੱਪਾ ਦਾ ਵੈਲਕਮ ਕੀਤਾ ਹੈ। ਇਸ ਪੂਜਾ 'ਚ ਸੈਫ ਅਲੀ ਖਾਨ ਨੇ ਵੀ ਸ਼ਿਰਕਤ ਕੀਤੀ। ਅਗਲੇ 10 ਦਿਨਾਂ 'ਚ ਫੈਨਜ਼ ਕਪੂਰ ਦੇ ਆਰ. ਕੇ. ਸਟੂਡੀਓ ਦੀ ਆਖਰੀ ਗਣੇਸ਼ ਚਤੁਰਥੀ ਦੇ ਗਵਾਹ ਬਣਨਗੇ।