ਮੁੰਬਈ(ਬਿਊਰੋ)- ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਬੀਤੇ ਦਿਨ ਮੁੰਬਈ ਵਿਚ ਦਿਹਾਂਤ ਹੋ ਗਿਆ। ਬੀਤੇ 14 ਦਸੰਬਰ ਨੂੰ ਉਨ੍ਹਾਂ ਨੇ ਅੰਤਿਮ ਸਾਹ ਲਿਆ। ਗੀਤਾ ਸਿਧਾਰਥ ਕਾਕ ਨੇ ਬਾਲੀਵੁੱਡ ਵਿਚ ‘ਪਰਿਚਯ’, ‘ਸ਼ੋਲੇ’, ‘ਤਰਿਸ਼ੂਲ’, ‘ਰਾਮ ਤੇਰੀ ਗੰਗਾ ਮੈਲੀ’ ਅਤੇ ‘ਨੂਰੀ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ।
![Punjabi Bollywood Tadka](https://img.punjabi.bollywoodtadka.in/multimedia/12_58_4687736851-ll.jpg)
ਗੀਤਾ ਸਿਧਾਰਥ ਕਾਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਲਜ਼ਾਰ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਪਰਿਚਯ’ ਨਾਲ ਕੀਤੀ ਸੀ। ਸਾਲ 1973 ਵਿਚ ਆਈ ਫਿਲਮ ‘ਗਰਮ ਹਵਾ’ ਵਿਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ।
![Punjabi Bollywood Tadka](https://img.punjabi.bollywoodtadka.in/multimedia/12_58_3828388373-ll.jpg)
70 ਅਤੇ 80 ਦੇ ਦਹਾਕੇ ਵਿਚ ਗੀਤਾ ਨੇ ਕਈ ਵਧੀਆਂ ਫਿਲਮਾਂ ਕੀਤੀਆਂ। ਇਨ੍ਹਾਂ ਵਿਚ ‘ਗਮਨ’ (1978), ‘ਸ਼ੌਕੀਨ’ (1982), ‘ਦੇਸ਼ ਪ੍ਰੇਮੀ‘ (1982), ‘ਅਰਥ’ (1982), ‘ਮੰਡੀ’ (1983) ਅਤੇ ‘ਨਿਸ਼ਾਨ’ (1983) ਵਰਗੀਆਂ ਫਿਲਮਾਂ ਹਨ।