FacebookTwitterg+Mail

ਗੈਰੀ ਹੋਠੀ ਜਲਦ ਆਪਣੇ ਡਿਊਟ ਸਿੰਗਲ ਟਰੈਕ 'ਚੰਨ ਮੱਖਣਾ' ਨਾਲ ਦਰਸ਼ਕਾਂ 'ਚ ਦੇਣਗੇ ਦਸਤਕ!

garry hothi
03 March, 2017 12:35:36 PM
ਜਲੰਧਰ— 'ਕੰਗਣਾ ਕੱਚ ਦਿਆ', 'ਸਰਦਾਰ ਖੜ੍ਹਾ', 'ਫੁੱਲਕਾਰੀ', 'ਲੰਡਨ', 'ਪਿਆਰ ਤੇਰੇ', 'ਜੁਲਫਾਂ', 'ਜੱਟ ਸੂਰਮੇ', 'ਫੁੱਲਕਾਰੀ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ 'ਚ ਆਏ ਗਾਇਕ ਗੈਰੀ ਹੋਠੀ ਦਾ ਪਹਿਲਾ ਡਿਊਟ ਸਿੰਗਲ ਟਰੈਕ 'ਚੰਨ ਮੱਖਣਾ' ਜਲਦੀ ਪੇਸ਼ਕਾਰ ਮਿੰਟੂ ਓਬਰਾਏ ਤੇ ਕੰਪਨੀ ਸਪੀਡ ਰਿਕਾਰਡ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਓਬਰਾਏ ਨੇ ਦੱਸਿਆ ਕਿ, ਇਸ ਡਿਊਟ ਸਿੰਗਲ ਟਰੈਕ 'ਚ ਗਾਇਕ ਗੈਰੀ ਹੋਠੀ ਦਾ ਸਾਥ ਦਿੱਤਾ ਹੈ ਗਾਇਕਾ ਗੁਰਲੇਜ਼ ਅਖਤਰ ਨੇ। ਇਸ ਦਾ ਮਿਊਜ਼ਿਕ ਜੀ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਮਲਵਿੰਦਰ ਉਕਸੀ ਨੇ। ਇਸ ਦਾ ਵੀਡੀਓ ਕਮਲਪ੍ਰੀਤ ਜੌਨੀ ਵੱਲੋਂ ਚੰਡੀਗੜ੍ਹ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਜਲਦੀ ਹੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।

Tags: Garry Hothichan makhnaMintoo Oberoicompany Speed RecordsGurlej Akhtarਗੈਰੀ ਹੋਠੀ ਚੰਨ ਮੱਖਣਾ