FacebookTwitterg+Mail

ਨਮ ਅੱਖਾਂ ਨਾਲ ਗੈਰੀ ਸੰਧੂ ਨੇ ਮਾਂ ਨੂੰ ਦਿੱਤੀ ਅੰਤਿਮ ਵਿਦਾਈ (ਵੀਡੀਓ)

21 September, 2019 02:02:22 PM

ਜਲੰਧਰ (ਸੁਨੀਲ ਮਹਾਜਨ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਪ੍ਰਸਿੱਧ ਗਾਇਕ ਗੈਰੀ ਸੰਧੂ ਦੀ ਮਾਤਾ ਬੀਤੇ ਸਦੀਵੀਂ ਵਿਛੋੜਾ ਦੇ ਗਏ ਹਨ। ਬੀਤੇ ਕੱਲ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਜੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਰੁੜਕਾ ਕਲਾਂ 'ਚ ਕੀਤਾ ਗਿਆ। ਇਸ ਦੁੱਖ ਦੀ ਘੜੀ 'ਚ ਕਈ ਨਾਮੀ ਗਾਇਕ ਸ਼ਰੀਕ ਹੋਏ, ਜਿਨ੍ਹਾਂ 'ਚ ਕੁਲਵਿੰਦਰ ਕੈਲੇ, ਕੇ. ਐੱਸ. ਮੱਖਣ, ਜੀ ਖਾਨ ਸ਼ਾਮਲ ਹੋਏ।


ਦੱਸ ਦਈਏ ਕਿ ਅਵਤਾਰ ਕੌਰ ਦੇ ਅਚਨਚੇਤ ਦਿਹਾਂਤ ਨਾਲ ਗਾਇਕ ਗੈਰੀ ਸੰਧੂ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਜਦੋਂ ਉਨ੍ਹਾਂ ਦੀ ਮਾਤਾ ਅਵਤਾਰ ਕੌਰ ਦਾ ਦਿਹਾਂਤ ਹੋਇਆ ਹੈ, ਉਸ ਸਮੇਂ ਉਹ ਵਿਦੇਸ਼ 'ਚ ਸਨ।

Punjabi Bollywood Tadka

ਬੀਤੇ ਦਿਨੀਂ ਉਹ ਆਪਣੇ ਪਿੰਡ ਪਰਤੇ, ਜਿਸ ਤੋਂ ਬਾਅਦ ਗੈਰੀ ਸੰਧੂ ਨੇ ਮਾਤਾ ਨੂੰ ਅੰਤਿਮ ਵਿਦਾਈ ਦਿੱਤੀ।

Punjabi Bollywood Tadka

ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੀ ਮਾਤਾ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ। ਬੀਤੇ ਸਾਲ ਹੀ ਗੈਰੀ ਸੰਧੂ ਦੇ ਪਿਤਾ ਦਾ ਦਿਹਾਂਤ ਹੋਇਆ ਸੀ।

Punjabi Bollywood Tadka


Tags: Garry SandhuMotherAvtar kaurDeathPunjabi Singerਗੈਰੀ ਸੰਧੂ

Edited By

Sunita

Sunita is News Editor at Jagbani.