FacebookTwitterg+Mail

ਪਿਤਾ ਦੀ ਯਾਦ ’ਚ ਗੈਰੀ ਸੰਧੂ ਨੇ ਸਾਂਝੀ ਕੀਤੀ ਭਾਵੁਕ ਪੋਸਟ

garry sandhu
13 January, 2020 03:08:29 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਗੈਰੀ ਸੰਧੂ ਨੇ ਹਾਲ ਹੀ ਵਿਚ ਆਪਣੇ ਇੰਸਟਾ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਜੀ ਦੀ ਯਾਦ ਵਿਚ ਪੋਸਟ ਕੀਤੀ ਹੈ। ਗੈਰੀ ਸੰਧੂ ਨੇ ਇਸ ਤਸਵੀਰ ਨਾਲ ਭਾਵੁਕ ਮੈਸੇਜ ਵੀ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ,‘‘ਲੋਹੜੀ ਵਾਲੇ ਦਿਨ ਮੈਂ ਪਹਿਲੀ ਵਾਰ ਇੰਡੀਆ ਛੱਡਿਆ ਸੀ ਤੇ ਲੋਹੜੀ ਵਾਲੇ ਦਿਨ ਮੈਂ ਯੂ. ਕੇ. ਤੋਂ ਇੰਡੀਆ ਆਇਆ ਤੇ ਲੋਹੜੀ ਵਾਲੇ ਦਿਨ ਮੇਰੇ ਪਿਤਾ ਜੀ ਸਾਨੂੰ ਛੱਡ ਗਏ ਸੀ ਦੋ ਸਾਲ ਪਹਿਲਾਂ... ਬਹੁਤ ਯਾਦ ਕਰਦਾ ਹਾਂ ਡੈਡ ਤੁਹਾਨੂੰ...।’’


ਦੱਸ ਦੇਈਏ ਕਿ ਗੈਰੀ ਸੰਧੂ ਦੇ ਪਿਤਾ ਸੋਹਣ ਸਿੰਘ ਸੰਧੂ ਨੇ ਸਾਲ 2018 ਦੀ 13 ਜਨਵਰੀ ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਗੈਰੀ ਸੰਧੂ ਦੀ ਇਸ ਦੁੱਖ ਭਰੀ ਪੋਸਟ ’ਤੇ ਜੈਜ਼ੀ ਬੀ, ਹਿਮੰਤ ਸੰਧੂ, ਐਮੀ ਵਿਰਕ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਆਪਣੇ ਮੈਸਜਸ ਰਾਹੀਂ ਇਸ ਦੁੱਖ ਨੂੰ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ।


Tags: Garry SandhuEmotional PostInstagramPunjabi Singer

About The Author

manju bala

manju bala is content editor at Punjab Kesari