FacebookTwitterg+Mail

ਆਰੀਅਨਜ਼ ਵੱਲੋਂ ਅਦਨਾਨ ਸਾਮੀ, ਸੁਖਸ਼ਿੰਦਰ ਸ਼ਿੰਦਾ ਤੇ ਗੈਰੀ ਸੰਧੂ ਨੂੰ ਕੀਤਾ ਗਿਆ ਸਨਮਾਨਿਤ

    1/6
22 February, 2017 08:23:26 AM
ਜਲੰਧਰ— ਅਦਨਾਨ ਸਾਮੀ (ਬਾਲੀਵੁੱਡ ਗਾਇਕ), ਸੁਖਸ਼ਿੰਦਰ ਸ਼ਿੰਦਾ ਅਤੇ ਗੈਰੀ ਸੰਧੂ (ਪੰਜਾਬੀ ਗਾਇਕ) ਨੂੰ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਵੱਲੋਂ ਤਿੰਨ ਦਿਨਾਂ ਚੰਡੀਗੜ੍ਹ ਰੋਜ਼ ਫੈਸਟੀਵਲ 'ਚ ਸਨਮਾਨਿਤ ਕੀਤਾ ਗਿਆ, ਜਿਹੜਾ ਕਿ ਚੰਡੀਗੜ੍ਹ ਟੂਰਿਜ਼ਮ ਅਤੇ ਆਰੀਅਨਜ਼ ਗਰੁੱਪ ਵੱਲੋਂ 17-19 ਫਰਵਰੀ ਤੱਕ ਲੇਜ਼ਰ ਵੈਲੀ, ਸੈਕਟਰ-10 ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀ। ਪਤਵੰਤੇ ਸੱਜਣ, ਜਿਸ 'ਚ ਸ਼੍ਰੀਮਤੀ ਕਿਰਨ ਖੇਰ, ਐੱਮ. ਪੀ., ਚੰਡੀਗੜ੍ਹ, ਸਲਾਹਕਾਰ ਪਰੀਮਲ ਰਾਏ, ਆਈ. ਏ. ਐੱਸ. ਮਨਿੰਦਰ ਸਿੰਘ, ਆਈ. ਏ. ਐੱਸ. ਚੇਅਰਮੈਨ ਹਾਊਸਿੰਗ ਬੋਰਡ, ਗ੍ਰਹਿ ਸਕੱਤਰ ਮਿ. ਅਨੁਰਾਗ ਅਗਰਵਾਲ, ਆਈ. ਏ. ਐੱਸ. ਡਾਇਰੈਕਟਰ ਟੂਰਿਜ਼ਮ, ਮਿ. ਜਤਿੰਦਰ ਯਾਦਵ, ਆਈ. ਏ. ਐੱਸ. ਅਤੇ ਡਾ. ਅੰਸ਼ੂ ਕਟਾਰੀਆ, ਚੇਅਰਮੈਨ ਆਰੀਅਨਜ਼ ਗਰੁੱਪ ਆਦਿ ਨੇ ਤਿੰਨ ਦਿਨ ਚੱਲੇ ਪ੍ਰੋਗਰਾਮ 'ਚ ਦੌਰਾ ਕੀਤਾ।

Tags: Adnan SamiSukshinder ShindaGarry Sandhuਗੈਰੀ ਸੰਧੂਸੁਖਸ਼ਿੰਦਰ ਸ਼ਿੰਦਾ