ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਇਨ੍ਹੀਂ ਦਿਨੀਂ ਮੈਕਲੋਡਗੰਜ ਵਿਖੇ ਛੁੱਟੀਆਂ ਮਨਾ ਰਹੇ ਹਨ। ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਗੈਰੀ ਤੇ ਜੈਸਮੀਨ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਦੇ ਦੋਵਾਂ ਨੂੰ ਮੋਮੋਜ਼ ਖਾਂਦੇ ਦੇਖਿਆ ਜਾ ਰਿਹਾ ਹੈ ਤਾਂ ਕਦੇ ਮੈਗੀ। ਇਸ ਦੇ ਨਾਲ ਹੀ ਇਕ ਵੀਡੀਓ 'ਚ ਗੈਰੀ ਜੈਸਮੀਨ ਸੈਂਡਲਸ ਨੂੰ ਰਿੰਗ ਵੀ ਪਹਿਨਾ ਰਹੇ ਹਨ। ਹਾਲਾਂਕਿ ਰਿੰਗ ਪਹਿਨਾਉਣ ਤੋਂ ਬਾਅਦ ਵੀ ਦੋਵਾਂ ਨੇ ਸਿੰਗਲ ਰਹਿਣ ਦਾ ਫੈਸਲਾ ਕੀਤਾ ਹੈ। ਸੋ ਦੋਵਾਂ ਨੇ ਸਿੰਗਲ ਰਹਿਣ ਦਾ ਫੈਸਲਾ ਤਾਂ ਕਰ ਲਿਆ ਹੈ ਪਰ ਉਹ ਕਿੰਨੀ ਦੇਰ ਸਿੰਗਲ ਰਹਿੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਦੱਸ ਦਈਏ ਕਿ ਵੈਲੇਨਟਾਈਨਸ ਡੇਅ ਨਜ਼ਦੀਕ ਆਉਣ ਵਾਲਾ ਹੈ ਤੇ ਇਸ ਨੂੰ ਧਿਆਨ 'ਚ ਰੱਖਦਿਆਂ ਗੈਰੀ ਨੇ ਇਕ ਗੀਤ ਵੀ ਰਿਕਾਰਡ ਕੀਤਾ ਹੈ, ਜੋ ਰਿਲੇਸ਼ਨਸ਼ਿਪਸ 'ਤੇ ਹੀ ਆਧਾਰਿਤ ਹੈ।