ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਟੁੰਬਣ ਵਾਲੀ ਗਾਇਕਾ ਗੁਲਾਬੀ ਕੁਈਨ ਯਾਨੀ ਜੈਸਮੀਨ ਸੈਡਲਾਂਸ ਤੇ ਗੈਰੀ ਸੰਧੂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਦੀ ਚਰਚਾ ਹਰ ਪਾਸੇ ਛਿੜੀ ਹੈ। ਦਰਅਸਲ ਇਸ ਵੀਡੀਓ 'ਚ ਜੈਸਮੀਨ ਗੈਰੀ ਸੰਧੂ ਨੂੰ ਲਾਈਵ ਸ਼ੋਅ ਦੌਰਾਨ ਫਲਾਇੰਗ ਕਿੱਸ ਕਰਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਗੈਰੀ ਕੋਲੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਜਾਂਦੀ।
ਹਾਲਾਂਕਿ ਇਸ ਤੋਂ ਬਾਅਦ ਗੈਰੀ ਗੀਤ ਗਾਉਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਗੈਰੀ ਸੰਧੂ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਗੈਰੀ ਸੰਧੂ ਨੇ ਸਿਰ 'ਤੇ ਪਰਨਾ ਬੰਨ੍ਹਿਆ ਹੋਇਆ ਹੈ। ਗੈਰੀ ਸੰਧੂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ''Due to a tornado, our flight was delayed by 8 hours. We rushed straight from the flight onto the stage in our gym clothes. We appreciate all the fans who waited. The show was iconic. Thank you Dallas''।
ਦੱਸ ਦਈਏ ਕਿ ਜੈਸਮੀਨ ਸੈਡਲਾਂਸ ਤੇ ਗੈਰੀ ਸੰਧ ਅਕਸਰ ਸੁਰਖੀਆਂ 'ਚ ਛਾਏ ਰਹਿੰਦੇ ਹਨ। ਬੀਤੇ ਕਈ ਮਹੀਨਿਆਂ ਤੋਂ ਇਸ ਜੋੜੀ ਦੇ ਗੁੱਸੇ-ਗਿੱਲੇ ਹੋਣ ਦੀਆਂ ਖਬਰਾਂ ਚੱਲ ਰਹੀਆਂ ਹਨ।