FacebookTwitterg+Mail

ਮੁੜ ਇਕ ਨਹੀਂ ਹੋਏ ਗੈਰੀ ਸੰਧੂ ਤੇ ਜੈਸਮੀਨ, ਵੀਡੀਓ ਬਣੀ ਸਬੂਤ!

garry sandhu and jasmine sandlas
22 May, 2019 10:35:59 AM

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਹਰ ਪਾਸੇ ਪੰਜਾਬੀ ਗਾਇਕ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦੇ ਚਰਚੇ ਛਿੜੇ ਹੋਏ ਹਨ। ਦੋਵੇਂ ਲਗਾਤਾਰ ਇੱਕਠੇ ਸਟੇਜ ਕਰਦਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਹਾਲ ਹੀ 'ਚ ਗੁਲਾਬੀ ਕੁਈਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਜੈਸਮੀਨ ਨੇ ਆਖ ਰਹੀ ਹੈ, ''ਉਸ ਨੇ ਨੰਬਰ ਮੰਗਿਆ ਸੀ ਮੈਂ ਦਿੱਤਾ ਨਹੀਂ, ਉਹ ਕਹਿੰਦਾ ਸੀ ਗੱਲਾਂ ਕਰਾਂਗੇ... ਮੈਂ ਕਿਹਾ ਰਹਿਣ ਦੇ ਕੀ ਕਰਨਾ ਨੰਬਰ... ਸਾਰੀਆਂ ਗੱਲਾਂ ਤਾਂ ਕਰ ਲਈਆਂ ਆਪਾਂ। 3-4 ਮਹੀਨੇ ਹੋ ਗਏ ਅਸੀਂ ਗੱਲ ਨਹੀਂ ਕੀਤੀ, ਮੈਨੂੰ ਗੁੱਸਾ ਸੀ...''।


ਹਾਲਾਂਕਿ ਇਸ ਤੋਂ ਪਹਿਲਾ ਦੋਵਾਂ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਗੁਲਾਬੀ ਕੁਈਨ ਗੈਰੀ ਸੰਧੂ ਨੂੰ ਕਿੱਸ ਕਰਦੀ ਨਜ਼ਰ ਆਈ ਸੀ। ਇਨ੍ਹਾਂ ਵੀਡੀਓ ਤੋਂ ਦੋਵਾਂ ਦੇ ਫੈਨਜ਼ ਅੰਦਾਜ਼ਾ ਲਾ ਰਹੇ ਹਨ ਕਿ ਇਹ ਗਾਇਕ ਜੋੜੀ ਇਕ ਵਾਰ ਫਿਰ ਇੱਕਠੀ ਹੋ ਗਈ ਹੈ। ਦੋਹਾਂ 'ਚ ਪਈਆਂ ਦੂਰੀਆਂ ਖਤਮ ਹੋ ਗਈਆ ਹਨ। ਕੁਝ ਮਹੀਨੇ ਪਹਿਲਾਂ ਦੋਵਾਂ ਦੇ ਅਫੇਅਰ ਦੇ ਕਾਫੀ ਚਰਚੇ ਛਿੜੇ ਸਨ।


Tags: Garry SandhuJasmine SandlasInstagram PostViralVideoPunjabi Celebrity

Edited By

Sunita

Sunita is News Editor at Jagbani.