FacebookTwitterg+Mail

ਗੈਰੀ ਸੰਧੂ ਦੀ ਮਾਤਾ ਦੇ ਭੋਗ 'ਤੇ ਬੱਬੂ ਮਾਨ ਸਮੇਤ ਪਹੁੰਚੇ ਇਹ ਪੰਜਾਬੀ ਗਾਇਕ(ਵੀਡੀਓ)

garry sandhu mother
27 September, 2019 05:43:48 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਜੀ ਦਿਹਾਂਤ ਬੀਤੀ 19 ਸਤੰਬਰ ਨੂੰ ਹੋਇਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅੱਜ ਉਨ੍ਹਾਂ ਦੇ ਜੱਦੀ ਪਿੰਡ ਰੁੜਕਾ ਕਲਾਂ 'ਚ ਪਿਆ। ਪਾਠ ਦੇ ਭੋਗ ਤੋਂ ਬਾਅਦ ਕੀਰਤਨ ਅਤੇ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਦੱਸ ਦਈਏ ਕਿ  ਗਾਇਕ ਗੈਰੀ ਸੰਧੂ ਨਾਲ ਇਸ ਦੁੱਖ ਦੀ ਘੜੀ 'ਚ ਉਘੇ ਪੰਜਾਬੀ ਗਾਇਕ ਬੱਬੂ ਮਾਨ, ਕੇ.ਐਸ. ਮੱਖਣ, ਰਵਿੰਦਰ ਗਰੇਵਾਲ, ਬਲਰਾਜ, ਗੁਰਲੇਜ ਅੱਖਤਰ, ਕੁਲਵਿੰਦਰ ਕੈਲੇ, ਰੇਸ਼ਮ ਸਿੰਘ ਅਨਮੋਲ, ਸਤਿੰਦਰ ਸੱਤੀ ਅਤੇ ਦਿਨੇਸ਼ ਔਲਖ ਪਹੁੰਚੇ। ਉਥੇ ਹੀ ਕਈ ਰਾਜਨੀਤਿਕ ਆਗੂਆ ਤੇ ਸੰਗੀਤ ਜਗਤ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਨੇ ਗੈਰੀ ਸੰਧੂ ਦੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

Punjabi Bollywood Tadka

ਦੱਸਣਯੋਗ ਹੈ ਕਿ ਪਿਛਲੇ ਸਾਲ ਹੀ ਗੈਰੀ ਦੇ ਪਿਤਾ ਦਾ ਦਿਹਾਂਤ ਹੋਇਆ ਸੀ ਅਤੇ ਹੁਣ ਮਾਂ ਦਾ ਵਿਛੜਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ 19 ਸਤੰਬਰ ਦੁਪਹਿਰ ਬਾਅਦ ਆਖਰੀ ਸਾਹ ਲਿਆ ਸੀ। ਦੱਸ ਦਈਏ ਕਿ ਗੈਰੀ ਸੰਧੂ ਆਪਣੇ ਮਾਤਾ-ਪਿਤਾ ਦਾ ਕਾਫੀ ਮੋਹ ਕਰਦੇ ਸਨ। ਮਾਤਾ-ਪਿਤਾ ਨੂੰ ਹਮੇਸ਼ਾ ਆਪਣੇ ਨਾਲ ਰੱਖਣ ਲਈ ਉਨ੍ਹਾਂ ਆਪਣੀ ਗਰਦਨ 'ਤੇ ਮਾਤਾ-ਪਿਤਾ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੈ।
Punjabi Bollywood Tadka

 


Tags: Garry SandhuMotherAvtar kaurEmotionalBabbu MaanKS MakhanRavinder GrewalPunjabi Singer

Edited By

Sunita

Sunita is News Editor at Jagbani.