ਜਲੰਧਰ— ਪੰਜਾਬੀ ਗਾਇਕ ਅਤੇ ਆਦਾਕਾਰ ਗੈਰੀ ਸੰਧੂ ਦਾ ਹੁਣੇ ਜਿਹੇ ਗੀਤ 'ਰੱਬ ਜਾਣੇ' ਰਿਲੀਜ਼ ਹੋਇਆ ਹੈ, ਜਿਸ ਦੀ ਲੋਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਗੀਤ ਯੁਟਿਊਬ 'ਤੇ 1 ਲੱਖ ਤੋਂ ਵੱਧ ਵਿਊ ਨਾਲ ਛਾਇਆ ਹੋਇਆ ਹੈ।
ਜਾਣਕਾਰੀ ਮੁਤਾਬਕ ਗੈਰੀ ਦੇ ਇਸ ਗੀਤ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ਦੇ ਬੋਲ ਸ਼ਾਹ ਅਲੀ ਵਲੋਂ ਲਿਖੇ ਗਏ ਹਨ ਅਤੇ ਸੰਗੀਤ ਜਾਨੀ ਵਿਕ ਐਂਡ ਵੀ ਪ੍ਰੋਡਕÎਸ਼ਨ ਵਲੋਂ ਸ਼ਿਗਾਰਿਆ ਗਿਆ ਹੈ। ਇਸ ਗੀਤ ਨੂੰ ਲੇਬਲ ਨੂੰ ਫ੍ਰੈੱਸ਼ ਮੀਡੀਆ ਰੀਕਾਰਡਜ਼ ਵਲੋਂ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੈਰੀ ਨੇ ਗੀਤ 'ਲੱਡੂ' ਅਤੇ 'ਐਕਕਿਊਜ਼' ਨਾਲ ਕਾਫੀ ਪ੍ਰਸ਼ੰਸਾ ਖੱਟ ਚੁੱਕੇ ਹਨ।