FacebookTwitterg+Mail

ਫ਼ੈਨ ਵਲੋਂ ਬਣਾਏ ਇਸ ਸਕੈਚ ਨੂੰ ਦੇਖ ਭਾਵੁਕ ਹੋਏ ਗੈਰੀ ਸੰਧੂ, ਮਾਂ ਦੀ ਆਈ ਯਾਦ

garry sandhu remember late mother through this sketch
21 April, 2020 03:22:41 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਸ਼ੇਅਰ ਕਰਦਿਆਂ ਆਪਣੀ ਮਰਹੂਮ ਮਾਂ ਨੂੰ ਯਾਦ ਕੀਤਾ ਹੈ। ਜਿਹੜੇ ਇਨਸਾਨ ਨੇ ਆਪਣੇ ਕਿਸੇ ਖਾਸ ਨੂੰ ਗੁਆ ਦਿੱਤਾ ਹੋਵੇ, ਉਹ ਉਸਨੂੰ ਹਰ ਪਲ ਯਾਦ ਕਰਦਾ ਹੈ ਖਾਸ ਕਰਕੇ ਜਦੋਂ ਉਹ ਮਾਂ ਹੋਵੇ। ਹਰ ਬੱਚੇ ਲਈ ਉਸਦੀ ਮਾਂ ਖਾਸ ਹੁੰਦੀ ਹੈ। ਬੱਚਾ ਭਾਵੇਂ ਜਿਨ੍ਹਾਂ ਮਰਜ਼ੀ ਵੱਡਾ ਇਨਸਾਨ ਕਿਉਂ ਨਾ ਬਣ ਜਾਵੇ ਪਰ ਆਪਣੀ ਮਾਂ ਲਈ ਹਮੇਸ਼ਾ ਲਾਡਲਾ ਬੱਚਾ ਹੀ ਰਹਿੰਦਾ ਹੈ। ਮਾਂ ਦੇ ਚੱਲੇ ਜਾਣ ਦੇ ਦੁੱਖ ਨੂੰ ਦੂਜਿਆਂ ਦੇ ਸਾਹਮਣੇ ਜ਼ਾਹਿਰ ਨਹੀਂ ਕੀਤਾ ਜਾਂਦਾ ਪਰ ਕਈ ਵਾਰ ਅਜਿਹੇ ਮੌਕੇ ਬਣ ਜਾਂਦੇ ਹਨ ਜਦੋਂ ਇਨਸਾਨ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਰੱਖਣ ਤੋਂ ਰੋਕ ਨਹੀਂ ਪਾਉਂਦਾ ਹੈ। ਅਜਿਹਾ ਹੀ ਹੋਇਆ ਜਦੋਂ ਗੈਰੀ ਸੰਧੂ ਦੇ ਫ਼ੈਨ ਨੇ ਉਨ੍ਹਾਂ ਲਈ ਸਕੈਚ ਬਣਾਇਆ। ਫ਼ੈਨ ਵਲੋਂ ਬਣਾਏ ਸਕੈਚ ਵਿਚ ਗੈਰੀ ਸੰਧੂ ਤੇ ਉਨ੍ਹਾਂ ਦੀ ਮਾਤਾ ਨਜ਼ਰ ਆ ਰਹੇ ਹਨ। ਗੈਰੀ ਸੰਧੂ ਆਪਣੇ ਫ਼ੈਨ ਜਸਵੀਰ ਸਿੰਘ ਦਾ ਧੰਨਵਾਦ ਕਰਦੇ ਹੋਏ ਇਸ ਸਕੈਚ ਨੂੰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ ਅਤੇ ਨਾਲ ਹੀ ਲਿਖਿਆ ਹੈ, ''ਬਹੁਤ ਯਾਦ ਆਉਂਦੀ ਆ ਮਾਂ ਤੇਰੀ।''

 
 
 
 
 
 
 
 
 
 
 
 
 
 

Ma miss you .. thanks @jassiarts for this

A post shared by Garry Sandhu (@officialgarrysandhu) on Apr 20, 2020 at 10:06pm PDT

ਦੱਸ ਦੇਈਏ ਕਿ ਪਿਛਲੇ ਸਾਲ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸਨ। ਆਪਣੀ ਮਾਤਾ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਦੇ ਦੁੱਖ ਨੇ ਗੈਰੀ ਸੰਧੂ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ। ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਹਨ, ਜਿਨ੍ਹਾਂ ਵਿਚ 'ਬੇਬੀ', 'ਵੱਲ੍ਹਾ', 'ਲਾਈਕ ਯੂ', 'ਲੱਡੂ' 'ਰੱਬ ਜਾਣੇ', 'ਜਾ ਨੀ ਜਾ' ਵਰਗੇ ਕਈ ਸ਼ਾਨਦਾਰ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ 'ਚੱਲ ਮੇਰਾ ਪੁੱਤ 2' ਨਾਲ ਇਕ ਵਾਰ ਫਿਰ ਤੋਂ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ਵਿਚ ਕਦਮ ਰੱਖਿਆ ਹੈ। 

 
 
 
 
 
 
 
 
 
 
 
 
 
 

Punjab ik si te ik hi rehna odhar vi saddey te idhar vi saddey ...

A post shared by Garry Sandhu (@officialgarrysandhu) on Feb 28, 2020 at 3:59am PST


Tags: Garry SandhuRememberMotherSketchInstagramPunjabi Celebrity

About The Author

sunita

sunita is content editor at Punjab Kesari