FacebookTwitterg+Mail

ਜਿਸ ਮੁਲਕ ਤੋਂ ਡਿਪੋਰਟ ਹੋਏ ਸੀ ਗੈਰੀ ਸੰਧੂ ਮੁੜ ਉਥੇ ਹੀ ਲਾਉਣਗੇ ਰੌਣਕਾਂ (ਵੀਡੀਓ)

garry sandhu returns to uk
25 June, 2019 09:00:55 PM

ਜਲੰਧਰ (ਬਿਊਰੋ) - ਗਾਇਕ ਗੈਰੀ ਸੰਧੂ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੋਵੋਗਾ। ਗਾਇਕੀ ਦੇ ਸਿਖਰਲੇ ਮੁਕਾਮ 'ਤੇ ਪਹੁੰਚੇ ਗੈਰੀ ਸੰਧੂ ਕਿਸੇ ਟਾਈਮ ਯੂ. ਕੇ ਰਹਿੰਦੇ ਸਨ। ਸਾਲ 2011 'ਚ ਗੈਰੀ ਸੰਧੂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਚਲਦਿਆਂ ਗ੍ਰਿਫਤਾਰ ਕਰ ਲਿਆ ਗਿਆ ਸੀ। 4 ਦਿਨਾਂ ਦੀ ਜੇਲ ਤੋਂ ਬਾਅਦ ਗੈਰੀ ਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਗਿਆ ਤੇ ਕਾਫੀ ਸਾਲਾਂ ਲਈ ਸ਼ੋਅ ਨਾਂ ਲਗਾਉਣ 'ਤੇ ਪਾਬੰਦੀ ਵੀ ਲਗਾਈ ਗਈ। ਗੈਰੀ ਸੰਧੂ ਕਾਫੀ ਸਾਲਾਂ ਤੋਂ ਯੂ.ਕੇ (ਲੰਡਨ) ਨਹੀਂ ਗਏ।ਪਰ ਹੁਣ ਗੈਰੀ ਸੰਧੂ ਦੀ ਯੂ.ਕੇ. ਵਿਚ ਲੱਗੀ ਪਾਬੰਦੀ 'ਤੇ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਗੈਰੀ ਸੰਧੂ ਮੁੜ 8 ਸਾਲ ਬਾਅਦ ਵਾਪਸ ਯੂ. ਕੇ ਜਾ ਰਹੇ ਹਨ।

ਇਸ ਗੱਲ ਦੀ ਖੁਸ਼ੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਖ ਰਹੇ ਹਨ 'ਅੱਜ ਦਾ ਦਿਨ ਮੈਂ ਜ਼ਿੰਦਗੀ 'ਚ ਕਦੇ ਨਹੀਂ ਭੁਲਾਂਗਾ, ਦਿਨ-ਰਾਤ ਉਡੀਕ ਕੀਤੀ ਮੈਂ ਇਸ ਦਿਨ ਦੀ। ਜ਼ਿੰਦਗੀ ਜਿਸ ਮੋੜ 'ਤੇ ਅੱਜ ਤੋਂ 8 ਸਾਲ ਪਹਿਲਾਂ ਰੁੱਕ ਗਈ ਸੀ ਅੱਜ ਉਸੇ ਮੋੜ 'ਤੇ ਕਿਸਮਤ ਮੈਨੂੰ ਵਾਪਸ ਲੈ ਆਈ ਹੈ। ਇੰਗਲੈਂਡ ਮੇਰੀ ਮਿਊਜ਼ਿਕ ਦੀ ਸ਼ੁਰੂਆਤ,ਮੇਰੀ ਪਛਾਣ, ਮੇਰਾ ਘਰ ਸੀ। 8 ਸਾਲ ਜ਼ਿੰਦਗੀ ਦਾ ਇਹ ਸਫਰ ਤੈਅ ਤਾਂ ਕੀਤਾ ਪਰ ਜ਼ਿੰਦਗੀ ਅਧੂਰੀ ਜਿਹੀ ਜਾਪਦੀ ਸੀ। ਪਰ ਹੁਣ ਮੇਰਾ ਸੁਪਨਾ ਪੂਰਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੇ ਘਰ ਵਾਪਸ ਪਰਤ ਰਿਹਾ ਹਾਂ, ਜਿਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।ਦੱਸਣਯੋਗ ਹੈ ਕਿ ਗੈਰੀ ਸੰਧੂ ਮੁੜ ਯੂ. ਕੇ 'ਚ ਸ਼ੋਅ ਲਗਾਉਣਗੇ, ਜਿਸ ਦੇ ਚਲਦਿਆਂ ਉਥੋਂ ਦੇ ਦਰਸ਼ਕਾਂ ਤੇ ਪ੍ਰਮੋਟਰਾਂ 'ਚ ਕਾਫੀ ਉਤਸ਼ਾਹ ਹੈ। ਗੈਰੀ ਸੰਧੂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸੰਗੀਤ ਨਾਲ ਵੀ ਇਸੇ ਸਾਲ ਜੁੜੇ ਹਨ।

 


Tags: Gaary Sandhu Punjabi SingerRetruns UKGarry Sandhu UK ShowGarry Sandhu Deport NewsAfter 8 Years Garry Sandhu Returns UKPunjabi Music Updateਗੈਰੀ ਸੰਧੂ

About The Author

Lakhan

Lakhan is content editor at Punjab Kesari