FacebookTwitterg+Mail

8 ਸਾਲ ਬਾਅਦ ਯੂ. ਕੇ ਪਹੁੰਚੇ ਗੈਰੀ ਸੰਧੂ, ਬਿਆਨ ਕੀਤਾ ਦਿਲ ਦਾ ਹਾਲ (ਵੀਡੀਓ)

garry sandhu uk press conference
29 June, 2019 10:41:18 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਇਨ੍ਹੀਂ ਦਿਨੀਂ ਯੂ. ਕੇ. 'ਚ ਇੰਜੁਆਏ ਕਰ ਰਹੇ ਹਨ। ਹਾਲ ਹੀ 'ਚ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਵੀਡੀਓ ਯੂ. ਕੇ. 'ਚ ਹੋਈ ਪ੍ਰੈੱਸ ਕਾਨਫਰੰਸ ਦਾ ਇਕ ਹਿੱਸਾ ਹੈ, ਜਿਸ 'ਚ ਗੈਰੀ ਸੰਧੂ ਨੇ ਆਪਣੀਆਂ ਯਾਦਾਂ ਨੂੰ ਵੀ ਤਾਜਾ ਕੀਤਾ। ਗੈਰੀ ਸੰਧੂ ਇਸ ਵੀਡੀਓ 'ਚ ਆਖ ਰਹੇ ਹਨ ਕਿ ''ਮੈਨੂੰ ਇਕ ਵਾਰ ਫਿਰ ਯੂ. ਕੇ. ਆ ਕੇ ਬਹੁਤ ਵਧੀਆ ਲੱਗਾ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇੰਗਲੈਂਡ ਨਾ ਹੁੰਦਾ ਤਾਂ ਗੈਰੀ ਵੀ ਨਾ ਹੁੰਦਾ। ਗੈਰੀ ਨੇ ਦੱਸਿਆ ਕਿ ਜਦੋਂ ਮੈਨੂੰ ਇੱਥੋਂ ਡਿਪੋਰਟ ਕੀਤਾ ਗਿਆ ਸੀ, ਉਸ ਸਮੇਂ ਮੈਂ ਬਹੁਤ ਰੋਇਆ ਸੀ। ਜਿਹੜੇ ਵਿਅਕਤੀ ਨੇ ਮੈਨੂੰ ਇੱਥੋਂ ਡਿਪੋਰਟ ਕਰਵਾਇਆ, ਪ੍ਰਮਾਤਾਮਾ ਉਸ ਦਾ ਭਲਾ ਕਰੇ ਕਿਉਂਕਿ ਇੱਥੋਂ ਡਿਪੋਰਟ ਹੋ ਕੇ ਜੋ ਧੱਕੇ ਮੈਂ ਖਾਧੇ ਸਨ, ਉਨ੍ਹਾਂ ਧੱਕਿਆਂ ਨੇ ਹੀ ਮੈਨੂੰ ਬਹੁਤ ਕੁਝ ਸਿਖਾਇਆ।'' ਇਸ ਤੋਂ ਇਲਾਵਾ ਗੈਰੀ ਸੰਧੂ ਨੇ ਇਸ ਵੀਡੀਓ 'ਚ ਆਪਣੇ ਰਿਲੇਸ਼ਨਸ਼ਿਪ ਬਾਰੇ ਵੀ ਗੱਲ ਕੀਤੀ ਹੈ। 

 
 
 
 
 
 
 
 
 
 
 
 
 
 

🇬🇧 Press Conference Highlights 🙏🏽 @e3uk & @eventimm

A post shared by Garry Sandhu (@officialgarrysandhu) on Jun 28, 2019 at 8:18am PDT


ਦੱਸਣਯੋਗ ਹੈ ਕਿ ਗੈਰੀ ਸੰਧੂ ਇੰਗਲੈਂਡ ਦੀ ਧਰਤੀ 'ਤੇ 8 ਸਾਲ ਬਾਅਦ ਪਹੁੰਚੇ ਹਨ। ਉਨ੍ਹਾਂ ਨੂੰ ਇੰਗਲੈਂਡ ਤੋਂ ਕਿਸੇ ਕਾਰਨ ਕਰਕੇ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਇਕ ਪੋਸਟ ਪਾ ਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ ਅਤੇ ਇਕ ਭਾਵੁਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਗੈਰੀ ਸੰਧੂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਇੰਗਲੈਂਡ ਤੋਂ ਹੀ ਕੀਤੀ ਸੀ। ਗੈਰੀ ਸੰਧੂ ਅਜਿਹੇ ਕਲਾਕਾਰ ਹਨ, ਜੋ ਜ਼ਮੀਨ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।

 
 
 
 
 
 
 
 
 
 
 
 
 
 

Since we first became humans the world have been shaped by 6 kinds of songs: friendship, joy, comfort,knowledge,religion and love..

A post shared by Garry Sandhu (@officialgarrysandhu) on Jun 6, 2019 at 8:35pm PDT


Tags: Garry SandhuUKVideoInstagramPress ConferencePunjabi Singer

Edited By

Sunita

Sunita is News Editor at Jagbani.