ਜਲੰਧਰ (ਬਿਊਰੋ) — ਕਹਿੰਦੇ ਹਨ ਕਿ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਹਨ ਪਰ ਜਦੋਂ ਉਹ ਠੰਡੀ ਛਾਂ ਦੁਨੀਆ ਤੋਂ ਤੁਰ ਜਾਂਦੀ ਹੈ ਤਾਂ ਇਸ ਦਾ ਸੇਕ ਉਹ ਹੀ ਮਹਿਸੂਸ ਕਰਦਾ ਹੈ, ਜਿਸ 'ਤੇ ਗੁਜ਼ਰਦੀ ਹੈ। ਅਜਿਹਾ ਹੀ ਕੁਝ ਪੰਜਾਬ ਦੇ ਨਾਮੀ ਗਾਇਕ ਗੈਰੀ ਸੰਧੂ ਨਾਲ ਹੋਇਆ, ਜਿਨ੍ਹਾਂ ਦੀ ਮਾਂ ਅਵਤਾਰ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ। ਹਾਲ ਹੀ 'ਚ ਗੈਰੀ ਸੰਧੂ ਤੇ ਉਨ੍ਹਾਂ ਮਾਤਾ ਅਵਤਾਰ ਕੌਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜੋ ਕਿ ਹਰੇਕ ਨੂੰ ਭਾਵੁਕ ਕਰ ਰਿਹਾ ਹੈ। ਦੱਸ ਦਈਏ ਕਿ ਗੈਰੀ ਸੰਧੂ ਦਾ ਇਹ ਵੀਡੀਓ ਪੁਰਾਣਾ ਹੈ। ਗੈਰੀ ਸੰਧੂ ਦੇ ਨਾਲ-ਨਾਲ ਪੰਜਾਬ ਦੇ ਕਈ ਗਾਇਕਾਂ ਤੇ ਗੈਰੀ ਸੰਧੂ ਦੇ ਕਰੀਬੀਆਂ ਨੂੰ ਇਸ ਨਾਲ ਭਾਰੀ ਸਦਮਾ ਪਹੁੰਚਿਆ ਹੈ। ਇਸ ਖਬਰ ਨੂੰ ਸੁਣ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਗੈਰੀ ਸੰਧੂ ਤੇ ਉਨ੍ਹਾਂ ਦੀ ਮਾਂ ਅਵਤਾਰ ਕੌਰ ਦੀ ਇਕ ਵੀਡੀਓ ਸਾਂਝੀ ਕਰਕੇ ਉਨ੍ਹਾਂ ਨੂੰ ਵੀ ਇਸ ਗੱਲ 'ਤੇ ਯਕੀਨ ਨਹੀਂ ਹੁੰਦਾ ਕਿ ਮਾਂ ਹੁਣ ਇਸ ਦੁਨੀਆ 'ਤੇ ਨਹੀਂ ਰਹੇ।
ਦੱਸਣਯੋਗ ਹੈ ਕਿ ਪਿਛਲੇ ਸਾਲ ਹੀ ਗੈਰੀ ਦੇ ਪਿਤਾ ਦਾ ਦਿਹਾਂਤ ਹੋਇਆ ਸੀ ਅਤੇ ਹੁਣ ਮਾਂ ਦਾ ਵਿਛੜਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ 19 ਸਤੰਬਰ ਦੁਪਹਿਰ ਬਾਅਦ ਆਖਰੀ ਸਾਹ ਲਿਆ ਸੀ। ਦੱਸ ਦਈਏ ਕਿ ਗੈਰੀ ਸੰਧੂ ਆਪਣੇ ਮਾਤਾ-ਪਿਤਾ ਦਾ ਕਾਫੀ ਮੋਹ ਕਰਦੇ ਸਨ। ਮਾਤਾ-ਪਿਤਾ ਨੂੰ ਹਮੇਸ਼ਾ ਆਪਣੇ ਨਾਲ ਰੱਖਣ ਲਈ ਉਨ੍ਹਾਂ ਆਪਣੀ ਗਰਦਨ 'ਤੇ ਮਾਤਾ-ਪਿਤਾ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੈ।