FacebookTwitterg+Mail

Video: ਗੈਰੀ ਹੋਠੀ ਦਾ ਡਿਊਟ ਸਿੰਗਲ ਟਰੈਕ 'ਚੰਨ ਮੱਖਣਾ' ਹੋਇਆ ਰਿਲੀਜ਼

17 March, 2017 11:49:06 AM
ਜਲੰਧਰ— 'ਕੰਗਣਾ ਕੱਚ ਦਿਆ', 'ਲੰਡਨ', 'ਜੱਟ', 'ਸੂਰਮੇ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਗੈਰੀ ਹੋਠੀ ਦਾ ਨਵਾਂ ਡਿਊਟ ਸਿੰਗਲ ਟਰੈਕ 'ਚੰਨ ਮੱਖਣਾ' ਅੱਜ 17 ਮਾਰਚ ਨੂੰ ਪੇਸ਼ਕਾਰ ਮਿੰਟੂ ਓਬਰਾਏ ਤੇ ਕੰਪਨੀ ਸਪੀਡ ਰਿਕਾਰਡਸ ਵੱਲੋਂ ਯੂ.ਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪੇਸ਼ਕਾਰ ਮਿੰਟੂ ਓਬਰਾਏ ਤੇ ਲੱਕੀ ਹੋਠੀ ਨੇ ਦੱਸਿਆ ਕਿ ਇਸ ਗੀਤ 'ਚ ਗੈਰੀ ਹੋਠੀ ਦਾ ਸਾਥ ਦਿੱਤਾ ਹੈ ਗਾਇਕਾ ਗੁਰਲੇਜ਼ ਅਖਤਰ ਨੇ। ਇਸ ਦਾ ਮਿਊਜ਼ਿਕ ਜੀ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮਲਵਿੰਦਰ ਉਕਸੀ ਨੇ। ਇਸ ਦਾ ਵੀਡੀਓ ਕਮਲਪ੍ਰੀਤ ਜੌਨੀ ਵੱਲੋਂ ਚੰਡੀਗੜ੍ਹ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ.ਟਿਊਬ ਤੋਂ ਇਲਾਵਾ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾ ਰਿਹਾ ਹੈ।

Tags: Gary HothiGurlej AkhtarChan Makhna Malwinder Uksiਗੈਰੀ ਹੋਠੀਚੰਨ ਮੱਖਣਾ