FacebookTwitterg+Mail

ਗੈਰੀ ਹੋਠੀ ਦੇ ਗੀਤ 'ਚੰਨ ਮੱਖਣਾ' ਨੂੰ ਯੂ-ਟਿਊਬ 'ਤੇ 10 ਲੱਖ ਤੋਂ ਵੱਧ ਵਾਰ ਵੇਖਿਆ ਗਿਆ

29 March, 2017 08:59:40 AM
ਜਲੰਧਰ— ਨੌਜਵਾਨ ਅਤੇ ਹੱਸਦੇ ਚਿਹਰੇ ਵਾਲੇ ਗਾਇਕ ਗੈਰੀ ਹੋਠੀ ਦੇ ਨਵੇਂ ਗੀਤ ਨੂੰ ਨੌਜਵਾਨਾਂ ਨੇ ਪਲਕਾਂ 'ਤੇ ਬਿਠਾ ਲਿਆ ਹੈ, ਜਿਸ ਦੀ ਉਦਾਹਰਣ ਯੂ-ਟਿਊਬ ਤੋਂ ਮਿਲਦੀ ਹੈ, ਜਿਥੋਂ ਲਗਭਗ ਤੇਰਾਂ ਲੱਖ ਵਾਰ ਇਸ ਗੀਤ ਨੂੰ ਦੇਸ਼-ਵਿਦੇਸ਼ ਵਿਚ ਵੇਖਿਆ/ਸੁਣਿਆ ਗਿਆ। ਇਸ ਗੀਤ ਦੇ ਬੋਲ ਗੀਤਕਾਰ ਮਲਵਿੰਦਰ ਉਕਸੀ ਨੇ ਲਿਖੇ ਹਨ, ਜਦਕਿ ਸੰਗੀਤ ਜੀ. ਗੁਰੀ ਨੇ ਤਿਆਰ ਕੀਤਾ ਹੈ। ਵੀਡੀਓ ਕਮਲਪ੍ਰੀਤ ਜੌਨੀ ਨੇ ਬਹੁਤ ਹੀ ਮਿਆਰੀ ਢੰਗ ਨਾਲ ਤਿਆਰ ਕੀਤਾ ਹੈ। ਇਸ ਗੀਤ ਵਿਚ ਗਾਇਕਾ ਗੁਰਲੇਜ਼ ਅਖਤਰ ਨੇ ਵੀ ਸਹਿ-ਗਾਇਕਾ ਵਜੋਂ ਭੂਮਿਕਾ ਨਿਭਾਈ ਹੈ। ਇਸ ਗੀਤ ਨੂੰ ਪੰਜਾਬੀ ਸੰਗੀਤ ਜਗਤ ਦੇ ਸਰੋਤਿਆਂ ਵੱਲੋਂ ਭਰਪੂਰ ਪਿਆਰ ਦਿੱਤਾ ਜਾ ਰਿਹਾ ਹੈ।

Tags: Gary HothiGurlej AkhtarChan MakhnaSpeed Recordsਗੈਰੀ ਹੋਠੀਚੰਨ ਮੱਖਣਾ