FacebookTwitterg+Mail

ਕੀ ਇਸ ਐਕਟਰ ਨੂੰ ਡੇਟ ਕਰ ਰਹੀ ਹੈ ਪੰਜਾਬੀ ਸਟਾਰ ਜੱਸੀ ਗਿੱਲ ਦੀ On-Screen Wife?

gauahar khan
26 July, 2017 04:34:41 PM

ਮੁੰਬਈ— ਪਾਲੀਵੁੱਡ ਫਿਲਮ 'ਓਹ ਯਾਰਾ ਐਂਵੇ-ਐਂਵੇ ਲੁੱਟ ਗਿਆ' ਨਾਲ ਜੱਸੀ ਗਿੱਲ ਨਾਲ ਡੈਬਿਊ ਕਰਨ ਵਾਲੀ ਅਤੇ 'ਸ਼ੋਅ 'ਬਿੱਗ ਬੌਸ 7' ਦੀ ਵਿਨਰ ਰਹੀ ਗੌਹਰ ਖਾਨ ਅੱਜ-ਕੱਲ ਅਦਾਕਾਰ ਜੈਕੀ ਭਗਨਾਨੀ ਦੇ ਨਾਲ ਦਿਖ ਰਹੀ ਹੈ। ਜਾਣਕਾਰੀ ਮੁਤਾਬਕ ਹੁਣੇ ਹਾਲ ਹੀ 'ਚ ਦੋਹਾਂ ਨੂੰ ਮੁੰਬਈ ਦੇ ਇਕ ਰੈਸਟੋਰੈਂਟ 'ਚ ਡਿਨਰ ਕਰਦੇ ਸਪਾਟ ਕੀਤਾ ਗਿਆ। ਇਸ ਡਿਨਰ ਤੋਂ ਬਾਅਦ ਦੋਵੇਂ ਇਕ ਹੀ ਕਾਰ 'ਚ ਬੈਠ ਕੇ ਉੱਥੋਂ ਰਵਾਨਾ ਹੋ ਗਏ। ਇਕ ਪਾਸੇ ਜਿੱਥੇ ਗੌਹਰ ਵਾਈਟ ਟਾਪ ਅਤੇ ਡੈਨਿਮਸ 'ਚ ਸੀ ਤਾਂ ਉੱਥੇ ਜੈਕੀ ਨੀਲੇ ਰੰਗ ਦੀ ਸਲੀਵਲੈੱਸ ਟੀ-ਸ਼ਰਟ ਅਤੇ ਡੈਨਿਮਸ 'ਚ ਕੈਜ਼ੂਅਲ ਲੁੱਕ 'ਚ ਦਿਖਾਈ ਦਿੱੱਤੇ। 

Punjabi Bollywood Tadka

ਜ਼ਿਕਰਯੋਗ ਹੈ ਕਿ ਜੈਕੀ ਦੀ ਸ਼ਰਟ ਫਿਲਮ 'ਕਾਰਬਨ' ਆਉਣ ਵਾਲੀ ਹੈ। ਗੌਹਰ ਖਾਨ ਅਤੇ ਕੁਸ਼ਾਲ ਟੰਡਨ ਸ਼ੋਅ 'ਬਿੱਗ ਬੌਸ 7' 'ਚ ਨਾਲ ਸਨ, ਜਿਸ ਤੋਂ ਬਾਅਦ ਗੌਹਰ ਅਤੇ ਕੁਸ਼ਾਲ ਰਿਲੇਸ਼ਨਸ਼ਿੱਪ 'ਚ ਆ ਗਏ ਸਨ। ਸ਼ੋਅ ਤੋਂ ਬਾਅਦ ਗੌਹਰ ਅਤੇ ਕੁਸ਼ਾਲ ਸਿੰਗਰ ਰਾਹਤ ਫਤਿਹ ਅਲੀ ਖਾਨ ਦੇ ਵੀਡੀਓ ਐਲਬਮ 'ਚ ਦਿਖਾਈ ਦਿੱਤੇ ਸਨ ਪਰ ਇਸ ਤੋਂ ਬਾਅਦ ਦੋਹਾਂ ਵਿਚਕਾਰ ਬ੍ਰੇਕਅੱਪ ਹੋ ਗਿਆ।


Tags: Gauahar khanJackky BhagnaniDatingBollywood celebrityBigg boss ਗੌਹਰ ਖਾਨਜੈਕੀ ਭਗਨਾਨੀ