FacebookTwitterg+Mail

ਸਵੀਮਿੰਗ ਪੂਲ 'ਚ ਕੁਝ ਇਸ ਅੰਦਾਜ਼ 'ਚ ਮਸਤੀ ਕਰਦੀ ਦਿਖੀ 'ਬਿੱਗ ਬੌਸ' ਦੀ ਇਹ ਜੇਤੂ

gauhar khan
09 September, 2017 12:20:59 PM

ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 7' ਦੀ ਜੇਤੂ ਗੌਹਰ ਖਾਨ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਇਸ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗੌਹਰ ਸਵੀਮਿੰਗ ਪੂਲ 'ਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਗੌਹਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਕੌਣ ਕਹਿੰਦਾ ਹੈ ਕਿ ਪਿੱਛੇ ਨਾ ਦੇਖੋ...ਮੈਂ ਤਾਂ ਕਹਿੰਦੀ ਹਾਂ ਆਪਣੀ ਬੈਕ 'ਤੇ ਹੀ ਕੰਮ ਕਰੋ...ਆਰਾਮ ਕਰਨ ਲਈ ਮਿਲਿਆ 1 ਘੰਟਾ ਚਮਤਕਾਰ ਕਰਵਾ ਸਕਦਾ ਹੈ''। 'ਬਿੱਗ ਬੌਸ' ਤੋਂ ਇਲਾਵਾ ਇਹ ਅਦਾਕਾਰਾ 'ਝਲਕ ਦਿਖਲਾ ਜਾ' ਅਤੇ 'ਖਤਰਂ ਕੇ ਖਿਲਾੜੀ' ਵਰਗੇ ਮਸ਼ਹੂਰ ਰਿਐਲਿਟੀ ਸ਼ੋਅ ਦਾ ਹਿੱਸਾ ਬਣ ਚੁੱਕੀ ਹੈ। ਇਸ ਤੋਂ ਇਲਾਵਾ ਪ੍ਰਮੋਸ਼ਨ ਲਈ ਗੌਹਰ ਅਕਸਰ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਨਜ਼ਰ ਆਉਂਦੀ ਰਹਿੰਦੀ ਹੈ।
ਗੌਹਰ ਛੋਟੇ ਪਰਦੇ ਤੋਂ ਇਲਾਵਾ ਬਾਲੀਵੁੱਡ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ। 'ਬਿੱਗ ਬੌਸ' ਜੇਤੂ ਗੌਹਰ ਨੇ 2004 'ਚ 'ਆਨ ਮੇਨ ਐਟ ਵਰਕ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਗੌਹਰ ਖਾਨ ਨੇ 'ਇਸ਼ਕਜਾਦੇ', 'ਬਦਰੀਨਾਥ ਕੀ ਦੁਲਹਣੀਆ' ਅਤੇ 'ਬੇਗਮਜਾਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਬਾਲੀਵੁੱਡ ਇੰਡਸਟਰੀ ਤੋਂ ਇਲਾਵਾ ਗੌਹਰ ਦੱਖਣੀ ਫਿਲਮਾਂ 'ਚ ਵੀ ਆਪਣਾ ਹੱਥ ਅਜਮਾ ਚੁੱਕੀ ਹੈ।


Tags: Bollywood Actress Gauhar Khan Swimming Bigg Boss Hot Pics ਗੌਹਰ ਖਾਨ ਬਿੱਗ ਬੌਸ