FacebookTwitterg+Mail

ਗੌਹਰ ਖਾਨ ਨੇ ਸੰਸਕਾਰੀ ਨੂੰਹ 'ਤੇ ਹਮਲਾ ਕਰਦਿਆਂ ਪਾਕਿਸਤਾਨੀ ਮਾਡਲ ਦਾ ਦਿੱਤਾ ਸਾਥ

gauhar khan
10 November, 2017 05:28:30 PM

ਮੁੰਬਈ(ਬਿਊਰੋ)— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਗੌਹਰ ਖਾਨ ਨੇ ਹਿਨਾ ਅਤੇ ਅਰਸ਼ੀ ਦੀ ਲੜ੍ਹਾਈ ਵਿੱਚ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ। ਆਪਣੇ ਕੁਮੈਂਟ ਵਿੱਚ ਉਨ੍ਹਾਂ ਨੇ ਹਿਨਾ ਖਾਨ ਦਾ ਵਿਰੋਧ ਕੀਤਾ ਹੈ ਅਤੇ ਅਰਸ਼ੀ ਦਾ ਸਾਥ ਦਿੱਤਾ ਹੈ। ਇਸ ਹਫਤੇ ਘਰ 'ਚ ਹੋਏ ਲਗਜਰੀ ਬਜਟ ਟਾਸਕ ਦੌਰਾਨ ਹਿਨਾ ਨੇ ਅਰਸ਼ੀ 'ਤੇ ਨਿੱਜੀ ਕੁਮੈਂਟ ਕੀਤੇ ਸਨ। ਉਹ ਅਰਸ਼ੀ ਨੂੰ ਉਨ੍ਹਾਂ ਦੇ ਕਲਾਸ ਦੇ ਬਾਰੇ ਵਿੱਚ ਵੀ ਦੱਸਣ ਲੱਗੀ। ਹਿਨਾ ਖਾਨ ਨੇ ਅਰਸ਼ੀ 'ਤੇ ਹਮਲਾ ਕਰਦੇ ਹੋਏ ਇਹ ਤੱਕ ਕਹਿ ਦਿੱਤਾ ਕਿ ਉਹ ਕੱਪੜਿਆਂ ਨੂੰ ਫਾੜਕੇ ਕੰਮ ਮੰਗ ਰਹੀ ਹੈ। ਹਿਨਾ ਖਾਨ ਦੇ ਇਸ ਕੁਮੈਂਟ 'ਤੇ ਗੌਹਰ ਖਾਨ ਨੂੰ ਗੁੱਸਾ ਆ ਗਿਆ। ਭਵਿੱਖ ਵਿਚ ਜਾਣ ਦਾ ਇਹ ਵਧੀਆ ਤਰੀਕਾ ਨਹੀਂ ਹੈ। 'ਬਿੱਗ ਬੌਸ 7' ਜੇਤੂ ਅਤੇ ਸਾਬਕਾ ਹਾਊਸਮੇਟ ਗੌਹਰ ਖਾਨ ਜੋ ਸ਼ਿਲਪਾ ਦੇ ਸਮਰਥਨ ਵਿੱਚ ਬੋਲਦੇ ਹਨ।

Punjabi Bollywood Tadka

ਗੌਹਰ ਨੇ ਟਵਿੱਟਰ 'ਤੇ ਅਰਸ਼ੀ ਨੂੰ ਸੁਪੋਰਟ ਕਰਦੇ ਹੋਏ ਲਿਖਿਆ— ''ਇੱਕ ਕੁੜੀ ਦੀ ਇੱਜ਼ਤ ਲਈ ਜੰਗ ਅਤੇ ਦੂਜੀ ਕੁੜੀ ਦੀ ਕੋਈ ਇੱਜ਼ਤ ਨਹੀਂ ਹੈ? ਕੱਪੜੇ ਫਾੜ ਕੇ ਕੰਮ ਮਿਲੇਗਾ? ਕੀ ਇਹ ਕੁਮੈਂਟ ਆਵੇਦਨਯੋਗ ਨਹੀਂ ਹੈ? ਵੈਲਿਊਜ਼ ਹੋਣ ਤਾਂ ਸਾਰਿਆ ਲਈ ਇੱਕ ਵਰਗੀਆ ਹੋਣ, ਨਹੀਂ ਤਾਂ ਗਲਤ ਸਾਰੇ ਹਨ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਿਨਾ ਗੌਹਰ ਦੇ ਨਿਸ਼ਾਨੇ 'ਤੇ ਆਈ ਹੋਵੇ। ਹਾਲ ਹੀ 'ਚ, 'ਬਿੱਗ ਬੌਸ' ਨੇ ਸ਼ਿਲਪਾ ਨੂੰ ਚਿੱਠੀ ਪੜ੍ਹਨ ਲਈ ਕਿਹਾ ਸੀ, ਚਿੱਠੀ ਪੜ੍ਹਦੇ ਸਮੇਂ ਉਨ੍ਹਾਂ ਨੂੰ ਉੱਚੀ ਆਵਾਜ਼ 'ਚ ਪੜ੍ਹਨ ਵਿਚ ਮਾਮੂਲੀ ਜਿਹੀ ਪਰੇਸ਼ਾਨੀ ਹੋਈ ਸੀ ਅਤੇ ਹਿਨਾ ਨੇ ਸ਼ਿਲਪਾ ਦੀ ਬੋਲੀ ਅਤੇ ਅੰਗਰੇਜ਼ੀ ਦਾ ਮਜ਼ਾਕ ਉਡਾਇਆ ਸੀ। ਉਦੋਂ ਗੌਹਰ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਸੀ।

Punjabi Bollywood Tadka

ਕੁਝ ਦਿਨ ਪਹਿਲਾਂ ਗੌਹਰ ਬਿੱਗ ਬੌਸ ਦੇ ਘਰ ਵਿੱਚ ਵੀ ਆਈ ਸੀ, ਜਿੱਥੇ ਉਨ੍ਹਾਂ ਨੇ ਅਕਾਸ਼ ਡਡਲਾਨੀ ਨੂੰ ਇੰਮੀਊਨਿਟੀ ਸ਼ੀਲਡ ਦਿੱਤੀ ਸੀ। ਉਂਝ ਲਗਜਰੀ ਬਜਟ ਟਾਸਕ ਹਾਰਨ ਤੋਂ ਬਾਅਦ ਹਿਨਾ ਘਰਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਸਾਰਿਆ ਨੇ ਟਾਸਕ ਰੱਦ ਹੋਣ ਦਾ ਜ਼ਿੰਮੇਦਾਰ ਹਿਨਾ ਨੂੰ ਦੱਸਿਆ, ਜਿਸ ਦੇ ਬਾਅਦ ਘਰਵਾਲਿਆਂ ਦੀ ਆਲੋਚਨਾ ਝੇਲ ਰਹੀ ਹਿਨਾ ਖਾਨ ਨੂੰ ਫੁੱਟ-ਫੁੱਟ ਕੇ ਰੋਂਦੇ ਦੇਖਿਆ ਗਿਆ। ਹਿਨਾ ਦੇ ਇਮੋਸ਼ਨਲ ਬਰੇਕਡਾਉਨ 'ਤੇ ਪਿਤਾ ਅਤੇ ਬੁਆਏਫ੍ਰੈਂਡ ਉਨ੍ਹਾਂ ਦੇ ਸੁਪੋਰਟ ਵਿੱਚ ਆਏ ਹਨ। ਸਾਰਿਆ ਤੋਂ ਵੱਖ ਹੋ ਕੇ ਹਿਨਾ ਗਾਰਡਨ ਏਰੀਆ ਵਿੱਚ ਬੈਠ ਕੇ ਖੂਬ ਰੋਂਦੀ ਹੈ। ਉਹ ਕਹਿੰਦੀ ਹੈ, ਹਰ ਕੋਈ ਮੇਰੇ ਪਿੱਛੇ ਪਿਆ ਹੈ। ਮੈਂ ਕਿਸੇ ਨੂੰ ਕੁੱਝ ਨਹੀਂ ਬੋਲਦੀ। ਮੈਂ ਘਰਵਾਲਿਆਂ ਨੂੰ ਟਾਸਕ ਦੌਰਾਨ ਰਾਕੇਟ ਤੋਂ ਬਾਹਰ ਨਿਕਲਣ ਦੀ ਗੱਲ ਨਹੀਂ ਬੋਲੀ ਸੀ, ਕਿਉਂ ਇਸ ਘਰ ਦੇ ਸਾਰੇ ਲੋਕ ਮੇਰੇ ਪਿੱਛੇ ਪਏ ਹਨ।

Punjabi Bollywood Tadka


Tags: Gauhar KhanHina KhanArshi KhanBigg boss11ਗੌਹਰ ਖਾਨਹਿਨਾ ਖਾਨਅਰਸ਼ੀ ਖਾਨਬਿੱਗ ਬੌਸ11