ਮੁੰਬਈ (ਬਿਊਰੋ)— ਆਪਣੇ ਬਿਆਨਾਂ ਨਾਲ ਹਿਨਾ ਖਾਨ ਨੇ ਖੁਦ ਨੂੰ 'ਬਿੱਗ ਬੌਸ 11' ਦਾ ਸਭ ਤੋਂ ਵਿਵਾਦਿਤ ਮੁਕਾਬਲੇਬਾਜ਼ ਬਣਾ ਲਿਆ ਹੈ। ਹਾਲਾਕਿ 'ਬਿੱਗ ਬੌਸ' ਦੇ ਹੋਸਟ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਉਸਨੂੰ ਆਪਣੀ ਜੁਬਾਨ 'ਤੇ ਕਾਬੂ ਰੱਖਣ ਦੀ ਨਸੀਹਤ ਦੇ ਚੁੱਕੇ ਹਨ ਪਰ ਹਿਨਾ ਹਰ ਸਮੇਂ ਆਪਣੇ ਬਿਆਨਾਂ ਦੀ ਧੁੰਨ ਵਜਾਉਂਦੀ ਨਜ਼ਰ ਆ ਰਹੀ ਹੈ। ਆਪਣੇ ਹਾਲ 'ਚ ਦਿੱਤੇ ਬਿਆਨ 'ਚ ਹਿਨਾ ਨੇ ਸੀਨੀਅਰ ਅਦਾਕਾਰਾ ਸਾਕਸ਼ੀ ਤੰਵਰ ਅਤੇ ਸਾਬਕਾ ਬਿੱਗ ਬੌਸ ਜੇਤੂ ਗੌਹਰ ਖਾਨ ਦਾ ਅਪਮਾਨ ਕੀਤਾ ਹੈ।
ਸ਼ੋਅ ਦੇ ਇਕ ਵਾਇਰਲ ਵੀਡੀਓ 'ਚ ਹਿਨਾ ਖਾਨ, ਅਰਸ਼ੀ, ਵਿਕਾਸ ਗੁਪਤਾ ਅਤੇ ਆਪਣੇ ਸਹਿ-ਮੁਕਾਬਲੇਬਾਜ਼ਾਂ ਨਾਲ ਗੱਲ ਕਰੇ ਰਹੇ ਹਨ, ਜਿੱਥੇ ਹਿਨਾ ਨੇ ਗੌਹਰ ਅਤੇ ਸਾਕਸ਼ੀ ਨੂੰ ਲੈ ਕੇ ਅਪਮਾਨ ਜਨਕ ਗੱਲਾਂ ਕੀਤੀਆਂ। ਹਿਨਾ ਮੁਤਾਬਕ ਗੋਹਰ ਦੀ ਲੋਕਪ੍ਰਿਯਤਾ ਉਸਦੀ ਲੋਕਪ੍ਰਿਯਤਾ ਦਾ ਅੱਧ ਵੀ ਨਹੀਂ ਹੈ। ਹਿਨਾ ਆਪਣੇ ਬਿਆਨ 'ਚ ਸੋਸ਼ਲ ਮੀਡੀਆ 'ਤੇ ਗੌਹਰ ਦੇ ਫਾਲੋਅਰਜ਼ ਤੋਂ ਦੁਗਣਾ ਫਾਲੋਅਰਜ਼ ਰੱਖਣ ਦਾ ਦਾਅਵਾ ਕਰਦੀ ਹੈ। ਜਦੋਂ ਵਿਕਾਸ ਨੇ ਗੌਹਰ ਦਾ ਪੱਖ ਲੈਂਦੇ ਹੋਏ ਕਿਹਾ ਕਿ ਉਹ ਐਕਟਿਵ ਨਹੀਂ ਹੈ। ਇਸ 'ਤੇ ਹਿਨਾ ਨੇ ਆਪਣੀ ਸ਼ੇਖੀ ਮਾਰਦੇ ਹੋਏ ਕਿਹਾ ਕਿ ਉਹ ਐਕਟਿਵ ਤਾਂ ਉਹ ਵੀ ਨਹੀਂ ਹੈ, ਫਿਰ ਵੀ ਗੌਹਰ ਦੇ ਫਾਲੋਅਰਜ਼ ਉਨ੍ਹਾਂ ਤੋਂ ਘੱਟ ਹਨ। ਦੱਸਣਯੋਗ ਹੈ ਕਿ ਟਵਿਟਰ 'ਤੇ ਗੌਹਰ ਦੇ ਕਰੀਬ 27 ਲੱਖ ਫਾਲੋਅਰਜ਼ ਹਨ ਜਦਕਿ ਹਿਨਾ ਦੇ 1.26 ਲੱਖ ਹੀ ਹਨ।
ਇਸ ਵੀਡੀਓ 'ਚ ਅਰਸ਼ੀ ਖਾਨ ਕਹਿੰਦੀ ਹੈ ਕਿ ਉਸਨੂੰ ਸੀਨੀਅਰ ਅਦਾਕਾਰਾ ਸਾਕਸ਼ੀ ਤੰਵਰ ਦੇ ਫੀਚਰਜ਼ ਚੰਗੇ ਨਹੀਂ ਲੱਗਦੇ ਹਨ। ਇਸ 'ਤੇ ਹਿਨਾ ਨੇ ਆਪਣੀਆਂ ਅੱਖਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ''ਉਸਦੀਆਂ ਅੱਖਾਂ ਨਹੀਂ ਚੰਗੀਆਂ ਲੱਗਦੀਆਂ ਨਾ?'' ਇੰਨਾ ਹੀ ਨਹੀਂ ਟੀ. ਵੀ. ਅਦਾਕਾਰਾ ਸੰਜੀਦਾ ਸ਼ੇਖ 'ਤੇ ਕੁਮੈਂਟ ਕਰਦੇ ਹੋਏ ਹਿਨਾ ਨੇ ਕਿਹਾ, ''ਸੰਜੀਦਾ ਸ਼ੇਖ ਅਸਲ ਜ਼ਿੰਦਗੀ 'ਚ ਇਕ ਏਂਜਲ ਦੀ ਤਰ੍ਹਾਂ ਹੈ ਪਰ ਕੈਮਰੇ ਸਾਹਮਣੇ ਕਾਫੀ ਬੁਰੀ ਨਜ਼ਰ ਆਉਂਦੀ ਹੈ''।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗੌਹਰ ਨੇ ਟਵਿਟਰ 'ਤੇ ਰੱਜ ਕੇ ਭੜਾਸ ਕੱਢੀ। ਆਪਣੇ ਹਾਲ ਹੀ 'ਚ ਕੀਤੇ ਟਵੀਟ 'ਚ ਗੌਹਰ ਨੇ ਹਿਨਾ ਦਾ ਮੂੰਹਤੋੜ ਜਵਾਬ ਦਿੰਦੇ ਹੋਏ ਕਿਹਾ, ''ਚੰਗਿਆਈ ਅਤੇ ਤਮੀਜ਼ ਤਾਂ ਸਿੱਖੀ ਨਹੀਂ, ਮੈਥ ਕਰਨਾ ਸਿਖਿਆ ਹੁੰਦਾ ਤਾਂ ਅੱਜ ਝੂਠੇ ਘਮੰਡ 'ਚ ਆ ਕੇ ਆਖੀ ਗੱਲ 'ਤੇ ਲੋਕ ਇੰਨਾ ਨਹੀਂ ਹੱਸਦੇ...ਅੱਲਾ ਤੁਹਾਨੂੰ ਤਰੱਕੀ ਦੇਵੇ...ਆਮੀਨ! ਘਮੰਡ ਨੇ ਅੱਜ ਤੱਕ ਕਿਸੇ ਦਾ ਕੁਝ ਭਲਾ ਨਹੀਂ ਕੀਤਾ...ਸਾਕਸ਼ੀ ਤੰਵਰ ਖੂਬਸੂਰਤ ਹੈ''।
ਹਿਨਾ ਦੇ ਇਸ ਬਿਆਨ 'ਤੇ ਟੀ. ਵੀ. ਮਨੋਰੰਜਨ ਜਗਤ ਦੇ ਕਈ ਕਲਾਕਾਰ ਉਸਦੀ ਕਾਫੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਇਸ ਲਿਸਟ 'ਚ ਕਾਮਿਆ ਪੰਜਾਬੀ, ਕਰਨ ਪਟੇਲ, ਅਨੀਤ ਹਸਨੰਦਾਨੀ ਅਤੇ ਉਰਵਸ਼ੀ ਢੋਲਕੀਆ ਵਰਗੇ ਟੀ. ਵੀ. ਸਟਾਰਜ਼ ਨੇ ਹਿਨਾ ਨੂੰ ਟਵਿਟਰ 'ਤੇ ਉਸਦੇ ਇਸ ਭੱਦੇ ਬਿਆਨ ਦੀ ਨਿਖੇਦੀ ਕੀਤੀ ਹੈ।