FacebookTwitterg+Mail

BB11: ਗੌਹਰ ਖਾਨ ਦੇ ਆਉਣ ਨਾਲ ਘਰ 'ਚ ਮਚੇਗੀ ਖਲਬਲੀ? ਸਲਮਾਨ ਨੇ ਕਿਹਾ, 'ਹੁਣ ਲੱਗੇਗੀ ਵਾਟ'

gauhar khan in bigg boss 11
28 October, 2017 05:21:34 PM

ਮੁੰਬਈ(ਬਿਊਰੋ)— 'ਬਿੱਗ ਬੌਸ' ਦੇ ਘਰ 'ਚ ਹਰ ਦਿਨ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹਨ। ਦਿਨ ਪ੍ਰਤੀ ਦਿਨ ਬਿੱਗ ਬੌਸ ਦੇ ਘਰ ਮੈਂਬਰਾਂ ਵਿਚਕਾਰ ਲੜਾਈ ਤੇ ਗਾਲ੍ਹਾਂ ਦਾ ਦੌਰ ਵੱਧਦਾ ਹੀ ਜਾ ਰਿਹਾ ਹੈ। ਹੁਣ ਅੱਜ ਰਾਤ ਦੇ ਐਪੀਸੋਡ 'ਚ ਤੁਸੀਂ ਦੇਖੋਗੇ ਕਿ ਬਿੱਗ ਬੌਸ 7 ਦੀ ਵਿਨਰ ਗੌਹਰ ਖਾਨ ਦੇ ਵੀਕੈਂਡ ਦੇ ਵਾਰ 'ਚ ਬਿੱਗ ਬੌਸ ਹਾਊਸ 'ਚ ਪ੍ਰਵੇਸ਼ ਕਰੇਗੀ। ਗੌਹਰ ਦੇ ਆਉਂਦੇ ਹੀ ਘਰਵਾਲਿਆਂ ਵਿਚਕਾਰ ਖਲਬਲੀ ਮਚ ਜਾਵੇਗੀ।

ਅਸਲ 'ਚ ਗੌਹਰ ਇਸ ਘਰ 'ਚ ਇਕ ਸਪੈਸ਼ਲ ਟਾਸਕ ਲਈ ਆਵੇਗੀ। ਗੌਹਰ ਦੇ ਆਉਂਦੇ ਹੀ ਤੇ ਟਾਸਕ ਦੇ ਬਾਰੇ ਸੁਣ ਕੇ ਕਈ ਮੈਂਬਰਾਂ ਦੇ ਚਿਹਰਿਆਂ ਦੀਆਂ ਹਵਾਈਆਂ ਉੱਡ ਜਾਣਗੀਆਂ। ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ ਕਿ ਕਿਵੇਂ ਗੌਹਰ ਦੇ ਆਉਣ ਨਾਲ ਅਰਸ਼ੀ ਤੇ ਸਪਨਾ ਚੌਧਰੀ ਪਰੇਸ਼ਾਨ ਹੋਈਆਂ ਦਿਖਾਈ ਦੇ ਰਹੀਆਂ ਹਨ। ਉੱਥੇ ਇਸ ਪ੍ਰੋਮੋ 'ਚ ਸਲਮਾਨ ਖਾਨ ਵੀ ਦਿਖਾਈ ਦੇ ਰਹੇ ਹਨ ਤੇ ਇਕ ਦੂਜੇ ਦੀ ਵਾਟ ਲਗਾਉਣ ਬਾਰੇ ਕਹਿ ਰਹੇ ਹਨ।


Tags: Arshi khanBigg boss 11 Sapna ChoudharyDhinchak poojaGauhar KhanSalman khanਬਿੱਗ ਬੌਸ 11