FacebookTwitterg+Mail

ਗੌਹਰ ਖਾਨ ਦੇ ਵਿਆਹ ਦੀ ਤਾਰੀਖ਼ ਹੋਈ ਪੱਕੀ, ਇਸ ਦਿਨ ਹੋਵੇਗਾ ਨਿਕਾਹ

gauhar khan zaid darbar wedding date bigg boss
03 November, 2020 04:36:36 PM

ਮੁੰਬਈ- ਬਿਗ ਬੌਗ-7 ਦੀ ਜੇਤੂ ਰਹੀ ਮਾਡਲ ਅਤੇ ਅਦਾਕਾਰਾ ਗੌਹਰ ਖਾਨ ਇਸ ਸਮੇਂ ਇਸਮਾਈਲ ਦਰਬਾਰ ਦੇ ਪੁੱਤਰ ਫੇਮਸ ਟਿਕਟਾਕਰ ਜੈਦ ਦਰਬਾਰ ਨਾਲ ਆਪਣੇ ਰਿਸ਼ਤੇ ਲਈ ਚਰਚਾ 'ਚ ਹੈ। ਬਿਗ ਬੌਸ 14 ਦੇ ਘਰੋਂ ਬਾਹਰ ਨਿਕਲਣ ਤੋਂ ਬਾਅਦ ਹਾਲ ਹੀ 'ਚ ਇਸ ਜੋੜੇ ਨੂੰ ਗੋਆ 'ਚ ਛੁੱਟੀਆਂ ਮਨਾਉਂਦੇ ਹੋਏ ਦੇਖਿਆ ਗਿਆ ਸੀ। ਦੋਹਾਂ ਦੇ ਵਿਆਹ ਨੂੰ ਲੈ ਕੇ ਚਰਚਾ ਸੀ ਕਿ ਦੋਵੇਂ 22 ਨਵੰਬਰ ਨੂੰ ਵਿਆਹ ਕਰਵਾ ਰਹੇ ਹਨ ਪਰ ਖ਼ਬਰ ਹੈ ਕਿ ਵਿਆਹ ਨਵੰਬਰ ਨਹੀਂ ਸਗੋਂ ਦਸੰਬਰ 'ਚ ਹੋਵੇਗਾ। ਇਸ ਲਈ ਉਨ੍ਹਾਂ ਨੇ ਇਕ ਖਾਸ ਦਿਨ ਚੁਣਿਆ ਹੈ। ਮਿਊਜ਼ਿਕ ਕੰਪੋਜਰ ਇਸਮਾਈਲ ਦਰਬਾਰ ਨੇ ਹਾਲ ਹੀ 'ਚ ਦੋਹਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਕ ਖ਼ਬਰ ਅਨੁਸਾਰ, ਗੌਹਰ ਖਾਨ ਅਤੇ ਜੈਦ ਦਰਬਾਰ ਦੋਵੇਂ ਆਪਣੇ ਰਿਸ਼ਤੇ ਨੂੰ ਵਿਆਹ ਦੇ ਬੰਧਨ 'ਚ ਬੰਨ੍ਹ ਕੇ ਨਵਾਂ ਨਾਮ ਦੇਣਗੇ। ਦੋਵੇਂ 25 ਦਸੰਬਰ ਨੂੰ ਨਿਕਾਹ ਕਰਨ ਜਾ ਰਹੇ ਹਨ।

Punjabi Bollywood Tadka

ਇਹ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੇ ਹਰ ਜਨਮਦਿਨ 'ਤੇ ਇਹ ਜਨਾਨੀ ਚੰਦ 'ਤੇ ਖਰੀਦਦੀ ਹੈ 'ਜ਼ਮੀਨ ਦਾ ਟੁਕੜਾ'

ਰਿਪੋਰਟ 'ਚ ਅਦਾਕਾਰਾ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਗੌਹਰ ਅਤੇ ਜੈਦ ਨੇ ਨਿਕਾਹ ਕਰਨ ਲਈ 25 ਦਸੰਬਰ ਨੂੰ ਸ਼ਾਰਟਲਿਸਟ ਕੀਤਾ ਹੈ। ਵਿਆਹ ਸਮਾਰੋਹ 22 ਦਸੰਬਰ ਤੋਂ ਸ਼ੁਰੂ ਹੋਣਗੇ। ਇਸ 'ਚ ਸਿਰਫ਼ ਕਰੀਬੀ ਦੋਸਤ ਅਤੇ ਪਰਿਵਾਰ ਦੇ ਲੋਕ ਸ਼ਾਮਲ ਹੋਣਗੇ। ਵਿਆਹ ਦੇ ਸਾਰੇ ਫੰਕਸ਼ਨ ਮੁੰਬਈ 'ਚ ਹੋਣਗੇ ਅਤੇ ਦੋਵੇਂ ਪਰਿਵਾਰਾਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਗੌਹਰ ਦੀ ਭੈਣ ਨਿਗਾਰ ਖਾਨ ਅਤੇ ਹੋਰ ਲੋਕ ਵਿਆਹ ਲਈ ਵਿਸ਼ੇਸ਼ ਰੂਪ ਨਾਲ ਭਾਰਤ ਆਉਣਗੇ। ਇਕ ਹੋਰ ਸੂਤਰ ਅਨੁਸਾਰ, ਗੌਹਰ ਅਤੇ ਜੈਦ ਪਹਿਲਾਂ ਹੀ ਸਗਾਈ ਕਰ ਚੁਕੇ ਹਨ। ਗੌਹਰ ਨੂੰ ਬਿਗ ਬੌਸ 14 ਦੇ ਘਰ 'ਚ ਰਿੰਗ ਪਾਏ ਦੇਖਿਆ ਵੀ ਗਿਆ ਸੀ। ਹਾਲ ਹੀ 'ਚ ਗੌਹਰ ਨੇ ਜੈਦ ਦੇ ਜਨਮ ਦਿਨ 'ਤੇ ਖਾਸ ਆਯੋਜਨ ਵੀ ਕੀਤਾ ਸੀ।

ਇਹ ਵੀ ਪੜ੍ਹੋ : 4 ਸਾਲ ਬਾਅਦ ਅੰਮ੍ਰਿਤਾ ਰਾਓ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ


Tags: Gauhar Khan Zaid Darbar Wedding Date Bigg Boss ਗੌਹਰ ਖਾਨ ਜੈਦ ਦਰਬਾਰ ਵਿਆਹ ਤਾਰੀਖ਼ ਬਿਗ ਬੌਸ

About The Author

DIsha

DIsha is content editor at Punjab Kesari