ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੌੜਾ ਜਿਨ੍ਹਾਂ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹੀਂ ਹੀ ਆਪਣੀ ਫਿੱਟਨੈੱਸ ਨੂੰ ਲੈ ਕੇ ਵੀ ਰਹਿੰਦੀ ਹੈ। ਬੀਤੇ ਮੰਗਲਵਾਰ ਮਲਾਇਕਾ, ਸੋਫੀ ਚੌਧਰੀ ਦੀ ਐਲਬੈੱਮ ਲਾਂਚ 'ਤੇ ਪਹੁੰਚੀ ਸੀ। ਇਸ ਦੌਰਾਨ ਮਲਾਇਕਾ ਬੇਹੱਦ ਹੌਟ ਅੰਦਾਜ਼ 'ਚ ਨਜ਼ਰ ਆਈ। 45 ਦੀ ਉਮਰ 'ਚ ਵੀ ਮਲਾਇਕਾ ਆਪਣੀ ਅਦਾਵਾਂ ਨਾਲ ਹਰ ਇਕ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ। ਉੱਥੇ ਹੀ ਇਸ ਲਾਂਚ ਤੋਂ ਬਾਅਦ ਮਲਾਇਕਾ ਸੇਮ ਡਰੈੱਸ 'ਚ ਗੌਰੀ ਖਾਨ ਦੀ ਪਾਰਟੀ 'ਚ ਪਹੁੰਚੀ। ਜਿੱਥੇ ਮਲਾਇਕਾ ਨਾਲ ਅਰਜੁਨ ਕਪੂਰ ਵੀ ਨਜ਼ਰ ਆਏ। ਇਸ ਦੌਰਾਨ ਅਰਜੁਨ ਅਤੇ ਮਲਾਇਕਾ ਨੂੰ ਇਕ-ਦੂਜੇ ਦੇ ਬੇਹੱਦ ਕਰੀਬ ਦੇਖਿਆ ਗਿਆ। ਪਾਰਟੀ 'ਚ ਅਰਜੁਨ ਕਪੂਰ ਬਲੈਕ ਜੀਨਸ ਅਤੇ ਬਲੈਕ ਬਲੂ ਚੈੱਕ ਸ਼ਰਟ ਪਹਿਨੇ ਦਿਖਾਈ ਦਿੱਤੇ। ਇਸ ਪਾਰਟੀ 'ਚ ਕਰਿਸ਼ਮਾ ਕਪੂਰ, ਅਮਿਰਤਾ ਵੀ ਪਹੁੰਚੀ ਹੋਈ ਸੀ। ਦੱਸ ਦੇਈਏ ਕਿ ਮਲਾਇਆ ਅਤੇ ਅਰਜੁਨ ਨੂੰ ਆਏ ਦਿਨ ਇਕੱਠੇ ਦੇਖਿਆ ਜਾਂਦਾ ਹੈ। ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਇਨ੍ਹੀਂ ਦਿਨੀਂ ਫਿਲਮ 'ਪਾਣੀਪਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।