ਮੁੰਬਈ(ਬਿਊਰੋ)— ਕੁਝ ਸਮੇਂ ਤੋਂ ਕਈ ਬਾਲੀਵੁੱਡ ਸੈਲੇਬਸ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਦੇ ਨਵੇਂ ਆਫਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਸਨ।
ਹਾਲਾਂਕਿ ਹੁਣ ਖੁਦ ਸ਼ਾਹਰੁਖ ਨੇ ਪਤਨੀ ਗੌਰੀ ਦੇ ਨਵੇਂ ਆਫਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ।
ਇਸ ਦੇ ਨਾਲ ਹੀ ਸ਼ਾਹਰੁਖ ਨੇ ਕੈਪਸ਼ਨ ਲਿਖਿਆ ਹੈ— There are no shortcuts to any place worth going... Gauri Khan Your passion for design and perseverance shines through at #GauriKhanDesigns
ਜ਼ਿਕਰਯੋਗ ਹੈ ਕਿ ਇਹ ਗੌਰੀ ਦਾ ਫਲੈਗਸ਼ਿੱਪ ਸਟੋਰ ਹੈ। ਸ਼ਾਹਰੁਖ ਤੋਂ ਇਲਾਵਾ ਗੌਰੀ ਅਤੇ ਕਰਨ ਜੌਹਰ ਨੇ ਵੀ ਇਸ ਵੀਡੀਓ ਨੂੰ ਪੋਸਟ ਕੀਤਾ ਹੈ।
ਸਿਰਫ ਕੁਝ ਘੰਟਿਆਂ 'ਚ ਹੀ ਇਸ ਨੂੰ 34 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਵੀਡੀਓ 'ਚ ਕਰਨ ਜੌਹਰ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
ਇਸ 'ਚ ਕਰਨ ਕਹਿੰਦੇ ਹਨ- ਗੌਰੀ ਖਾਨ ਡਿਜ਼ਾਈਨ, Where Spaces, Meet Imagination .