FacebookTwitterg+Mail

ਸ਼ਾਹਰੁਖ ਨੂੰ ਲੈ ਕੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਗੌਰੀ ਖਾਨ, ਦੱਸਿਆ ਪਤੀ-ਪਤਨੀ ਦੇ ਰਿਸ਼ਤੇ ਦਾ ਸੱਚ

gauri khan talks about her relationship with king shahrukh khan
07 July, 2019 04:43:31 PM

ਨਵੀਂ ਦਿੱਲੀ (ਬਿਊਰੋ) — ਭਾਰਤ ਦੇ ਸਭ ਤੋਂ ਵੱਡੇ ਸੁਪਰਸਟਾਰਜ਼ 'ਚੋਂ ਇਕ ਸ਼ਾਹਰੁਖ ਖਾਨ ਅਤੇ ਦੁਨੀਆ ਦੇ ਸਭ ਤੋਂ ਅਮੀਰ ਐਕਟਰ ਵੀ ਹਨ। ਸ਼ਾਹਰੁਖ ਖਾਨ ਦੇ ਸਫਲ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਗੌਰੀ ਖਾਨ ਵੀ ਇਕ ਸਫਲ ਮਹਿਲਾ ਹੈ। ਗੌਰੀ ਇਕ ਇੰਟੀਰਿਅਰ ਡਿਜ਼ਾਈਨਰ ਹੈ, ਜੋ ਕਾਫੀ ਘਰਾਂ ਨੂੰ ਖੂਬਸੂਰਤ ਬਣਾਉਂਦੀ ਹੈ। ਗੌਰੀ ਨੇ ਹਾਲ ਹੀ 'ਚ ਪੁਣੇ 'ਚ ਅੰਮ੍ਰਿਤਾ ਫੜਨਵੀਸ ਨਾਲ ਗ੍ਰਾਵੀਟਾਸ ਨਾਂ ਦੀ ਕਿਤਾਬ ਤੋਂ ਪਰਦਾ ਚੁੱਕਿਆ। ਇਸ ਮੌਕੇ 'ਤੇ ਗੌਰੀ ਖਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਪਤਨੀ ਹੋਣ ਦੀਆਂ ਸਕਾਰਾਤਮਕ ਤੇ ਨਕਾਰਾਤਮਕ ਗੱਲਾਂ ਦਾ ਜ਼ਿਕਰ ਕੀਤਾ। 

Punjabi Bollywood Tadka

ਗੌਰੀ ਖਾਨ ਨੇ ਕਿਹਾ, ''ਮੇਰੇ ਪਤੀ ਸ਼ਾਹਰੁਖ ਖਾਨ ਹਨ, ਇਸ ਲਈ ਸਭ ਕੁਝ ਵਧੀਆ ਹੈ। ਮੈਂ ਸਿਰਫ ਸਕਾਰਾਤਮਕ ਗੱਲਾਂ 'ਤੇ ਧਿਆਨ ਦਿੰਦੀ ਹਾਂ ਅਤੇ ਨਕਾਰਾਤਮਕ ਨੂੰ ਨਹੀਂ ਦੇਖਦੀ। ਜੇਕਰ ਇਥੇ ਕੋਈ ਨਕਾਰਤਮਕ ਗੱਲ ਹੈ ਵੀ ਤਾਂ ਮੈਂ ਉਸ ਨੂੰ ਦੂਰ ਰੱਖਣਾ ਹੀ ਪਸੰਦ ਕਰਦੀ ਹਾਂ।

Punjabi Bollywood Tadka

ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਮੇਰੀ ਮਦਦ ਕੀਤੀ ਸੀ, ਜਦੋਂ ਮੈਂ 'ਗੌਰੀ ਖਾਨ' ਡਿਜ਼ਾਈਨਰ ਨੂੰ ਲਾਂਚ ਕਰ ਰਹੀ ਸੀ, ਤਾਂ ਉਹ ਮੇਰੇ ਲਈ ਮਹੱਤਵਪੂਰਨ ਹੈ ਪਰ ਮਜ਼ਾਕ ਨੂੰ ਜੇਕਰ ਹਟਾ ਵੀ ਦਿੱਤਾ ਜਾਵੇ ਤਾਂ ਉਨ੍ਹਾਂ ਨੇ ਸਾਡੇ ਪਰਿਵਾਰ ਲਈ ਬਹੁਤ ਕੁਝ ਕੀਤਾ ਹੈ। ਉਹ ਇਕ ਚੰਗੇ ਪਿਤਾ ਤੇ ਪਤੀ ਹਨ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਨ੍ਹਾਂ ਦੀ ਪਤਨੀ ਹੋਣਾ ਬਹੁਤ ਸਕਾਰਾਤਮਕ (ਵਧੀਆ) ਗੱਲ ਹੈ ਅਤੇ ਮੈਂ ਕੋਈ ਵੀ ਨਾਂਹਪੱਖੀ ਗੱਲ ਨਹੀਂ ਕਰਨਾ ਚਾਹੁੰਦੀ।''

Punjabi Bollywood Tadka

ਗੌਰੀ ਖਾਨ ਨੇ ਆਪਣੀ ਗੱਲ ਨੂੰ ਖਤਮ ਕਰਦੇ ਹੋਏ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਂ ਇਕ ਆਮ ਜ਼ਿੰਦਗੀ ਜਿਊਂਦੀ ਹਾਂ। ਮੈਂ ਵੀ ਦੂਜੀਆਂ ਮਹਿਲਾਵਾਂ ਵਾਂਗ ਹੀ ਕੰਮਕਾਜੀ ਮਹਿਲਾ ਹਾਂ। ਮੈਂ ਆਪਣੀ ਮਰਜੀ ਨਾਲ ਸਪਾਟਲਾਈਟ 'ਚ ਆਈ ਅਤੇ ਜਾਂਦੀ ਹਾਂ, ਜੋ ਕਿ ਮੇਰੇ ਕੰਮ ਅਤੇ ਮੀਡੀਆ ਨਾਲ ਜੁੜਿਆ ਹੈ। ਮੈਨੂੰ ਲੱਗਦਾ ਹੈ ਕਿ ਮੀਡੀਆ ਮਹੱਤਵਪੂਰਨ ਹੈ, ਉਦੋ ਜਦੋਂ ਤੁਹਾਨੂੰ ਆਪਣਾ ਨਾਂ ਦਿਖਾਉਣਾ ਹੋਵੇ ਤਾਂਕਿ ਲੋਕਾਂ ਨੂੰ ਉਸ ਬਾਰੇ ਪਤਾ ਲੱਗ ਸਕੇ ਕਿ ਤੁਸੀਂ ਕੀ ਕਰ ਰਹੇ ਹੋ।

Punjabi Bollywood Tadka

ਤਾਂ ਮੈਂ ਉਹ ਹਿੱਸਾ ਇੰਜੁਆਏ ਕਰਦੀ ਹਾਂ।'' ਗੌਰੀ ਖਾਨ ਦੇ ਪਤੀ ਸ਼ਾਹਰੁਖ ਖਾਨ ਦੀ ਗੱਲ ਕਰੀਏ ਤਾਂ ਫਿਲਹਾਲ ਉਨ੍ਹਾਂ ਨੇ ਫਿਲਮਾਂ ਤੋਂ ਬ੍ਰੇਕ ਲਿਆ ਹੋਇਆ ਹੈ। ਲਗਾਤਾਰ ਦੋ ਫਿਲਮਾਂ 'ਜਬ ਹੈਰੀ ਮੈੱਟ ਸੇਜਲ' ਅਤੇ 'ਜ਼ੀਰੋ' ਦੇ ਫਲਾਪ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਨੇ ਕੁਝ ਸਮੇਂ ਤੱਕ ਫਿਲਮਾਂ ਨਾ ਕਰਨ ਦਾ ਫੈਸਲਾ ਲਿਆ ਹੈ। ਸ਼ਾਹਰੁਖ ਖਾਨ ਹਾਲੇ ਆਪਣਾ ਸਾਰਾ ਧਿਆਨ ਪਰਿਵਾਰ ਅਤੇ ਬੱਚਿਆਂ ਨੂੰ ਦੇ ਰਹੇ ਹਨ।

Punjabi Bollywood Tadka


Tags: Gauri KhanRelationshipKing KhanShah Rukh KhanGauri Khan DesignsGravittus RatnaAmruta FadnavisPune

Edited By

Sunita

Sunita is News Editor at Jagbani.