ਨਵੀਂ ਦਿੱਲੀ(ਬਿਊਰੋ)— ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਟੀ. ਵੀ. ਦੇ ਹੈਂਡਸਮ ਹੰਕ ਗੌਤਮ ਰੋਡੇ ਤੇ ਪੰਖੁੜੀ ਅਵਸਥੀ ਨੇ ਹਾਲ ਹੀ 'ਚ ਮੰਗਣੀ ਕਰ ਲਈ ਹੈ। ਇਸਦੀ ਪੁਸ਼ਟੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਤਸਵੀਰ ਨਾਲ ਸ਼ੇਅਰ ਕਰਕੇ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗੌਤਮ ਨੇ ਕੈਪਸ਼ਨ ਲਿਖਿਆ, ''ਇੱਕ ਨਵੀਂ ਜਰਨੀ ਦੀ ਸ਼ੁਰੂਆਤ, ਸ਼ੁੱਭਕਾਮਨਾਵਾਂ ਲਈ ਸਾਰੇ ਦੋਸਤਾਂ ਦਾ ਧੰਨਵਾਦ। ਇਸ ਤਸਵੀਰ ਵਿਚ ਉਹ ਦੋਵੇਂ ਸਾਈਕਲ 'ਤੇ ਬੈਠੇ ਨਜ਼ਰ ਆ ਰਹੇ ਹਨ। ਇਹ ਲਵਬਰਡਜ਼ ਤਸਵੀਰ ਵਿਚ ਪਰਫੈਕਟ ਜੋੜਾ ਲੱਗ ਰਿਹਾ ਹੈ।
ਇਕ ਇੰਟਰਵਿਊ ਵਿਚ ਗੌਤਮ ਨਾਲ ਰਿਸ਼ਤੇ 'ਤੇ ਮੋਹਰ ਲਗਾਉਂਦੇ ਹੋਏ ਪੰਖੁੜੀ ਨੇ ਕਿਹਾ, ''ਅਸੀਂ ਆਪਣੇ ਰਿਸ਼ਤੇ ਵੱਲ ਪਹਿਲਾ ਕਦਮ ਵਧਾ ਲਿਆ ਹੈ। ਸਾਡੇ ਫੈਸਲੇ ਨੂੰ ਪਰਿਵਾਰ ਨੇ ਅਪਣਾਇਆ ਹੈ। ਗੌਤਮ ਮੇਰੇ ਹਰ ਸੁਪਨੇ ਦਾ ਜਵਾਬ ਹੈ। ਸਾਡਾ ਪਰਿਵਾਰ ਵਿਆਹ ਦੀ ਤਾਰੀਕ ਦਾ ਫੈਸਲਾ ਕਰਨ ਵਾਲਾ ਹੈ।''
ਇਹ ਦੋਵੇਂ ਇੱਕ ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ। ਦੋਹਾਂ ਦੀ ਮੁਲਾਕਾਤ ਟੀ. ਵੀ ਸ਼ੋਅ 'ਸੁਰਿਆਪੁੱਤਰ ਕਰਨ' ਦੇ ਸੈੱਟ 'ਤੇ ਹੋਈ ਸੀ, ਜਿਸ ਵਿਚ ਪੰਖੁੜੀ ਨੇ ਦ੍ਰੋਪਦੀ ਦਾ ਕਿਰਦਾਰ ਨਿਭਾਇਆ ਸੀ। ਜਦੋਂ ਕਿ ਗੌਤਮ ਕਰਨ ਦੇ ਕਿਰਦਾਰ ਵਿਚ ਦਿਖਾਈ ਦਿੱਤੇ ਸਨ। ਸ਼ੋਅ ਦੇ ਸੈੱਟ 'ਤੇ ਹੋਲੀ-ਹੋਲੀ ਦੋਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ। ਉਂਝ ਪੰਖੁੜੀ ਉਨ੍ਹਾਂ ਤੋਂ 15 ਸਾਲ ਛੋਟੀ ਹੈ। ਗੌਤਮ ਦੀ ਉਮਰ 40 ਸਾਲ ਹੈ। ਪੰਖੁੜੀ ਲਖਨਊ ਤੋਂ ਹੈ ਅਤੇ ਗੌਤਮ ਦਿੱਲੀ ਦੇ ਰਹਿਣ ਵਾਲੇ ਹਨ।
ਖਬਰਾਂ ਆ ਰਹੀਆਂ ਹਨ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਸਕਦੇ ਹਨ। ਇਨ੍ਹਾਂ ਦਿਨੀਂ ਪੰਖੁੜੀ ਸਟਾਰ ਪੱਲਸ ਦੇ ਸ਼ੋਅ 'ਕਿਆ ਕਸੂਰ ਹੈ ਅਮਲਾ ਕਾ' ਵਿਚ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਪੰਖੂੜੀ ਨੇ ਸੀਰੀਅਲ 'ਰਜ਼ੀਆ ਸੁਲਤਾਨ' ਵਿਚ ਲੀਡ ਰੋਲ ਕੀਤਾ ਸੀ। ਉੱਥੇ ਗੌਤਮ ਜਲਦ ਹੀ ਬਾਲੀਵੁੱਡ ਵਿਚ ਡੈਬਿਊ ਕਰਨ ਵਾਲੇ ਹਨ।
ਉਹ ਬੋਲਡ ਫਿਲਮ 'ਅਕਸਰ-2' ਵਿੱਚ ਜ਼ਰੀਨ ਖਾਨ ਅਤੇ ਅਭਿਨਵ ਕੋਹਲੀ ਦੇ ਨਾਲ ਦਿਖਾਈ ਦੇਣਗੇ। ਅੱਜਕੱਲ੍ਹ ਉਹ ਫਿਲਮ ਦੇ ਪ੍ਰੋਮੋਸ਼ਨ ਵਿਚ ਬਿਜ਼ੀ ਹਨ। 1995 ਤੋਂ ਟੀ. ਵੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੌਤਮ 'ਨੱਚ ਬਲੀਏ-6' ਨੂੰ ਹੋਸਟ ਕਰ ਚੁੱਕੇ ਹਨ। ਉਹ ਸਟਾਰ ਪੱਲਸ ਦੇ ਪਾਪੂਲਰ ਸ਼ੋਅ 'ਸਰਸਵਤੀਚੰਦਰ' ਵਿਚ ਜੈਨੀਫਰ ਵਿਗੈਂਟ ਨਾਲ ਨਜ਼ਰ ਆਏ ਸਨ। ਉਹ ਕਈ ਟੀ. ਵੀ. ਸ਼ੋਅ ਵਿਚ ਕੰਮ ਕਰਨ ਨਾਲ ਹੋਸਟ ਵੀ ਕਰ ਚੁੱਕੇ ਹਨ।