FacebookTwitterg+Mail

ਜ਼ਰੀਨ ਨਾਲ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਨ ਵਾਲਾ ਇਹ ਐਕਟਰ ਅਗਲੇ ਸਾਲ ਕਰਾਵੇਗਾ ਲਵ ਮੈਰਿਜ

gautam rode and pankhuri awasthy wedding
28 September, 2017 04:51:32 PM

ਮੁੰਬਈ (ਬਿਊਰੋ)— ਟੀ. ਵੀ. ਇੰਡਸਟਰੀ ਦੇ ਵਨ ਆਫ ਦਿ ਹੌਟੈਸਟ ਅਦਾਕਾਰ ਗੌਤਮ ਰੋਡੇ ਉਂਝ ਤਾਂ ਵਿਵਾਦਾਂ ਅਤੇ ਖਬਰਾਂ ਤੋਂ ਕਿਤੇ ਦੂਰ ਰਹਿੰਦੇ ਹਨ ਪਰ ਅੱਜ-ਕੱਲ ਉਹ ਆਪਣੀ ਲਵ ਲਾਈਫ ਨੂੰ ਲੈ ਕੇ ਖਬਰਾਂ 'ਚ ਹਨ। ਗੌਤਮ ਅੱਜਕਲ ਆਪਣੇ ਤੋਂ ਉਮਰ 'ਚ ਛੋਟੀ ਟੀ. ਵੀ. ਅਦਾਕਾਰਾ ਪੰਖੁਰੀ ਅਵਸਥੀ ਦੇ ਨਾਲ ਅਫੇਅਰ ਦੀਆਂ ਖਬਰਾਂ ਦੇ ਕਾਰਨ ਸੁਰਖੀਆਂ 'ਚ ਹਨ। ਹੁਣ ਜੋ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨਾਲ ਗੌਤਮ ਦੀਆਂ ਲੱਖਾਂ ਚਾਹੁਣ ਵਾਲੀਆਂ ਫੀਮੇਲ ਫੈਂਸ ਦਾ ਦਿਲ ਟੁੱਟ ਸਕਦਾ ਹੈ।

Punjabi Bollywood Tadka

ਜੀ ਹਾਂ ਸੂਤਰ ਦੱਸ ਰਹੇ ਹਨ ਟੀ. ਵੀ. ਇੰਡਸਟਰੀ ਦੇ ਮੋਸਟ ਐਲੀਜਿਬੇਲ ਬੈਚਲਰ ਗੌਤਮ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਸਕਦੇ ਹਨ। ਜਾਣਕਾਰੀ ਮੁਤਾਬਕ ਗੌਤਮ ਰੋਡੇ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੇ ਸਾਲ ਵਿਆਹ ਕਰਾਉਣ ਜਾ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਦੱਸਿਆ ਕਿ ਉਹ ਅਗਲੇ ਸਾਲ ਵਿਆਹ ਕਰ ਕੇ ਸੈਟਲ ਹੋਣਾ ਚਾਹੁੰਦੇ ਹਨ। ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਗਏ ਆਪਣੇ ਇੰਟਰਵਿਊ 'ਚ ਗੌਤਮ ਨੇ ਦੱਸਿਆ ਕਿ ''ਮੈਂ ਛੇਤੀ ਹੀ ਸੈਟਰ ਹੋਣ ਦੀ ਤਿਆਰੀ ਕਰ ਰਿਹਾ ਹਾਂ। ਮੈਂ ਇਸ ਦੇ ਬਾਰੇ 'ਚ ਛੇਤੀ ਹੀ ਆਫੀਸ਼ੀਅਲ ਸਟੇਟਮੈਂਟ ਤੁਹਾਡੇ ਨਾ ਸ਼ੇਅਰ ਕਰਨ ਵਾਲਾ ਹਾਂ। ਮੈਂ ਉਸ ਤਰ੍ਹਾਂ ਦਾ ਵਿਅਕਤੀ ਨਹੀਂ ਹਾਂ ਜੋ ਆਪਣੀਆਂ ਨਿੱਜੀ ਗੱਲਾਂ ਨੂੰ ਸ਼ੇਅਰ ਕਰੇ। ਜਦੋਂ ਇਸ ਦੀ ਜ਼ਰੂਰਤ ਪਵੇਗੀ ਤਾਂ ਵਿਆਹ ਦੀ ਖਬਰ ਐਲਾਨ ਕਰ ਦੇਵਾਂਗਾ।

Punjabi Bollywood Tadka

41 ਸਾਲ ਦੇ ਗੌਤਮ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਅਕਸਰ 2' 'ਚ ਰੁੱਝੇ ਹੋਏ ਹਨ, ਜਿਸ 'ਚ ਉਨ੍ਹਾਂ ਨੇ ਜ਼ਰੀਨ ਖਾਨ ਨਾਲ ਇੰਟੀਮੇਟ ਸੀਨਜ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਗੌਤਮ-ਪੰਖੁਰੀ ਦੀ ਮੁਲਾਕਾਤ ਸੋਨੀ ਟੀਵੀ ਦੇ ਸ਼ੋਅ 'ਸੁਰਿਆ ਪੁੱਤਰ ਕਰਣ' ਦੇ ਸੈੱਟ 'ਤੇ ਹੋਈ ਅਤੇ ਫਿਰ ਦੋਵੇਂ ਦੋਸਤ ਬਣ ਗਏ। ਸੂਤਰ ਦੱਸਦੇ ਹਨ ਕਿ ਗੌਤਮ ਅਤੇ ਪੰਖੁਰੀ ਦੀ ਦੋਸਤੀ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਇਸ ਤੋਂ ਪਹਿਲਾ ਉਨ੍ਹਾਂ ਦਾ ਨਾਂ ਕਰਨ ਸਿੰਘ ਗਰੋਵਰ ਦੀ ਸਾਬਕਾ ਪਤਨੀ ਜੈਨੀਫਰ ਵਿੰਗੇਟ ਨਾਲ ਜੋੜਿਆ ਜਾ ਚੁੱਕਾ ਹੈ।

Punjabi Bollywood Tadka Punjabi Bollywood Tadka


Tags: Gautam RodePankhuri AwasthyWeddingZareen KhanAksar 2Tv celebrity