FacebookTwitterg+Mail

ਕੈਟਰੀਨਾ-ਸਲਮਾਨ ਦੀ ਮੌਜੂਦਗੀ 'ਚ ਗੈਵੀ ਚਾਹਲ ਪਹੁੰਚੇ ਸਫਲਤਾ ਦੀਆਂ ਬੁਲੰਦੀਆਂ 'ਤੇ

gavie chahal
11 November, 2018 12:31:59 PM

ਜਲੰਧਰ(ਬਿਊਰੋ)— 'ਯਾਰਾਂ ਨਾਲ ਬਹਾਰਾਂ', 'ਪਿੰਕੀ ਮੋਗੇ ਵਾਲੀ', 'ਮਹਿੰਦੀ ਵਾਲੇ ਹੱਥ' ਅਤੇ 'ਯਾਰਾਨਾ' ਵਰਗੀਆਂ ਚਰਚਿਤ ਪੰਜਾਬੀ ਫਿਲਮਾਂ ਨਾਲ ਵੱਡੇ ਪਰਦੇ ਦਾ ਸ਼ਿੰਗਾਰ ਬਣੇ ਗੈਵੀ ਚਾਹਲ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 11 ਨਵੰਬਰ 1978 'ਚ ਹੋਇਆ ਸੀ।

Image may contain: 2 people, sunglasses and closeup

ਦੱਸ ਦੇਈਏ ਕਿ ਗੈਵੀ ਚਹਿਲ ਨੇ ਸਾਲ 2005 'ਚ 'ਯਾਰਾਂ ਨਾਲ ਬਹਾਰਾਂ' ਨਾਲ ਡੈਬਿਊ ਕੀਤਾ ਸੀ। ਸਾਲ 2006 'ਚ ਉਨ੍ਹਾਂ ਦੀ ਫਿਲਮ 'ਮਹਿੰਦੀ ਵਾਲੇ ਹੱਥ' ਆਈ ਸੀ, ਜਿਸ 'ਚ ਉਨ੍ਹਾਂ ਲੀਡ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਵਾ ਉਨ੍ਹਾਂ ਨੇ ਕਈ ਟੀ. ਵੀ. ਸੀਰੀਅਲ 'ਚ ਵੀ ਕਈ ਯਾਦਗਰ ਕਿਰਦਾਰ ਨਿਭਾਏ ਸਨ।

 Image may contain: 2 people, people standing
ਦੱਸ ਦੇਈਏ ਕਿ ਗੈਵੀ ਚਹਿਲ ਨੇ ਹਮੇਸ਼ਾਂ ਹੀ ਵੱਡੇ ਬਜਟ ਵਾਲੇ ਹਿੰਦੀ ਲੜੀਵਾਰਾਂ ਰਾਹੀਂ ਛੋਟੇ ਪਰਦੇ 'ਤੇ ਵੀ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਹਨ। ਗੈਵੀ ਚਾਹਲ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਨੂੰ ਖੂਬ ਟੁੰਬਿਆ।

Image may contain: 1 person, closeup and indoor

ਉਨ੍ਹਾਂ ਨੇ ਬੱਬੂ ਮਾਨ ਦੀ ਫਿਲਮ 'ਤੇਰੇ ਇਸ਼ਕ ਨਚਾਇਆ' 'ਚ ਦਮਦਾਰ ਕਿਰਦਾਰ ਨਿਭਾਇਆ ਸੀ। 'ਮਰਜਾਵਾਂ', 'ਸਾਡਾ ਜਵਾਈ ਐੱਨ. ਆਰ. ਆਈ', 'ਪਿੰਡਾਂ ਵਿਚੋਂ ਪਿੰਡ ਸੁਣੀਦਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Image may contain: 2 people, people smiling, people standing and closeup

ਇਸ ਤੋਂ ਇਲਾਵਾ ਗੈਵੀ ਚਾਹਲ ਨੇ ਕਬੀਰ ਖਾਨ ਨਿਰਦੇਸ਼ਤ ਫਿਲਮ 'ਏਕ ਥਾ ਟਾਈਗਰ' 'ਚ ਸਲਮਾਨ ਖਾਨ, ਰਣਵੀਰ ਸ਼ੈਰੀ, ਕੈਟਰੀਨਾ ਕੈਫ ਵਰਗੀਆਂ ਸ਼ਖਸੀਅਤਾਂ ਦੀ ਮੌਜੂਦਗੀ 'ਚ ਖੁਦ ਨੂੰ ਸਾਬਿਤ ਕਰ ਕੇ ਦਿਖਾਇਆ ਸੀ।

Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਨੂੰ ਹਿੰਦੀ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ। 'ਏਕ ਥਾ ਟਾਈਗਰ' ਤੋਂ ਬਾਅਦ ਗੈਵੀ ਚਾਹਲ ਨੇ 'ਚੱਕ ਐਂਡ ਡਸਟਰ', 'ਹਮ ਸਭ ਉੱਲੂ ਹੈ', 'ਸਾਕੂ 363' ਵਰਗੀਆਂ ਫਿਲਮਾਂ 'ਚ ਕੰਮ ਕੀਤਾ।

Image may contain: 1 person, standing, sunglasses and outdoor


Tags: Gavie Chahal Happy Birthday Ek Tha Tiger Katrina Kaif Salman Khan Yaaran Naal Baharan Mehendi Wale Hath Majajan Tere Ishq Nachayva

Edited By

Sunita

Sunita is News Editor at Jagbani.